ਕਾਮਰੇਡ ਧੁਲੇਤਾ ਨੂੰ ਸਦਮਾ

0
38

ਫਿਲੌਰ : ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ ਕਾਮਰੇਡ ਕੇਵਲ ਸਿੰਘ ਧੁਲੇਤਾ ਦੀ ਛੋਟੀ ਭਰਜਾਈ ਦਾ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਦੇਹਾਂਤ ਹੋ ਗਿਆ। ਉਨ੍ਹਾ ਨਮਿਤ ਭੋਗ ਤੇ ਅੰਤਮ ਅਰਦਾਸ 13 ਫਰਵਰੀ ਨੂੰ 12 ਵਜੇ ਉਨ੍ਹਾ ਦੇ ਗ੍ਰਹਿ ਧੁਲੇਤਾ ਵਿਖੇ ਹੋਵੇਗੀ।
ਮੋਦੀ ਨੇ ਪੁੰਨ ਕਮਾਇਆ
ਮਹਾਂਕੁੰਭ ਨਗਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਤਿ੍ਰਵੇਣੀ ਸੰਗਮ ਵਿੱਚ ਇਸ਼ਨਾਨ ਕੀਤਾ। ਮੋਦੀ ਨੇ ਮੰਤਰਾਂ ਦੇ ਜਾਪ ਵਿਚਕਾਰ ਇਸ਼ਨਾਨ ਦੀ ਰਸਮ ਦੌਰਾਨ ਆਪਣੇ ਹੱਥਾਂ ਵਿੱਚ ‘ਰੁਦਰਾਕਸ਼’ ਮਣਕੇ ਫੜੇ ਹੋਏ ਸਨ। ਉਨ੍ਹਾ ਰੁਦਰਾਕਸ਼ ਦੀ ਮਾਲਾ ਪਾ ਕੇ ਸੂਰਜ ਅਤੇ ਗੰਗਾ ਨਦੀ ਦੀ ਪੂਜਾ ਕੀਤੀ। ਮੋਦੀ ਨੇ ਅਰੈਲ ਘਾਟ ਤੋਂ ਗੰਗਾ, ਯਮੁਨਾ ਅਤੇ ਮਿਥਿਹਾਸਕ ਸਰਸਵਤੀ ਦੇ ਤਿ੍ਰਵੇਣੀ ਸੰਗਮ ਤੱਕ ਕਿਸ਼ਤੀ ਦੀ ਸਵਾਰੀ ਕੀਤੀ। ਉਨ੍ਹਾ ਦੇ ਨਾਲ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਸਨ। ਯੂ ਪੀ ਸਰਕਾਰ ਅਨੁਸਾਰ ਹੁਣ ਤੱਕ 38 ਕਰੋੜ ਤੋਂ ਵੱਧ ਸ਼ਰਧਾਲੂ ਮਹਾਂਕੁੰਭ ਦੇ ਦਰਸ਼ਨ ਕਰ ਚੁੱਕੇ ਹਨ।
ਸੋਨਾ ਹੋਰ ਮਹਿੰਗਾ
ਮੁੰਬਈ : ਭਾਰਤੀਆਂ ਦੀ ਸਭ ਤੋਂ ਪਸੰਦੀਦਾ ਧਾਤੂ ਸੋਨੇ ਦੀ ਖਰੀਦ ਕਰਨਾ ਹੁਣ ਹਰ ਆਮ ਦੇ ਵੱਸ ਦੀ ਗੱਲ ਨਹੀਂ ਰਹੀ। ਤਾਜ਼ਾ ਅੰਕੜਿਆਂ ਅਨੁਸਾਰ ਭਾਰਤ ਵਿੱਚ ਸੋਨੇ ਦੀ ਕੀਮਤ 4 ਫਰਵਰੀ ਨੂੰ 1,322 ਰੁਪਏ ਦੇ ਵਾਧੇ ਨਾਲ ਬੁੱਧਵਾਰ 8,432 ਰੁਪਏ ਪ੍ਰਤੀ ਗ੍ਰਾਮ ਹੋ ਗਈ। ਮਾਹਰਾਂ ਅਨੁਸਾਰ ਚੀਨ ਵੱਲੋਂ ਅਮਰੀਕੀ ਟੈਰਿਫਾਂ ਦਾ ਜਵਾਬ ਦੇਣ ਤੋਂ ਬਾਅਦ ਇਹ ਇਕ ਸੁਰੱਖਿਅਤ ਮੰਗ ’ਤੇ ਅਧਾਰਤ ਹੈ। 22 ਕੈਰੇਟ ਸੋਨੇ ਦੀ ਕੀਮਤ 8,230 ਰੁਪਏ ਪ੍ਰਤੀ ਗ੍ਰਾਮ ਰਹੀ। ਦਿੱਲੀ ’ਚ 99.9 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 85,383 ਰੁਪਏ ਪ੍ਰਤੀ 10 ਗ੍ਰਾਮ ਸੀ, ਜਦਕਿ ਚੇਨਈ ’ਚ ਇਹ 85,231 ਰੁਪਏ ਸੀ। ਮੁੰਬਈ ਅਤੇ ਕੋਲਕਾਤਾ ਕ੍ਰਮਵਾਰ 85,237 ਰੁਪਏ ਅਤੇ 85,235 ਰੁਪਏ ਸੀ। ਇਸ ਦੌਰਾਨ ਚਾਂਦੀ ਦੀ ਕੀਮਤ ਮੁਕਾਬਲਤਨ ਸਥਿਰ ਰਹੀ। ਹਾਲਾਂਕਿ ਇਸ ਹਫਤੇ ਵਿਚ ਹੁਣ ਤੱਕ ਚਾਂਦੀ 1,400 ਰੁਪਏ ਪ੍ਰਤੀ ਕਿੱਲੋਗ੍ਰਾਮ ਵਧੀ ਹੈ।