ਸ੍ਰੀਨਗਰ : ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ ਡੀ ਪੀ) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਐਤਵਾਰ ਨੂੰ ਟਵੀਟ ਕਰਕੇ ਦੋਸ਼ ਲਾਇਆ ਕਿ ਸਰਕਾਰ ਨੇ ਉਸ ਨੂੰ ਨਜ਼ਰਬੰਦ ਕਰ ਦਿੱਤਾ ਹੈ। ਉਨ੍ਹਾ ਆਪਣੇ ਘਰ ਦੇ ਬਾਹਰ ਤਾਇਨਾਤ ਸੀ ਆਰ ਪੀ ਐੱਫ਼ ਅਤੇ ਮੁੱਖ ਗੇਟ ’ਤੇ ਲੱਗੇ ਜਿੰਦਰੇ ਦੀ ਤਸਵੀਰ ਵੀ ਸ਼ੇਅਰ ਕੀਤੀ। ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਕੇਂਦਰ ਸਰਕਾਰ ਕਸ਼ਮੀਰੀ ਪੰਡਤਾਂ ਦੇ ਦਰਦ ਨੂੰ ਲੁਕਾਉਣਾ ਚਾਹੁੰਦੀ ਹੈ। ਭਾਜਪਾ ਦੀਆਂ ਨਿਰਦਈ ਨੀਤੀਆਂ ਕਾਰਨ ਲੋਕਾਂ ਨੂੰ ਟਾਰਗੇਟ ਕਿ�ਿਗ ਦਾ ਸ਼ਿਕਾਰ ਬਣਾ ਰਹੀਆਂ ਹਨ। ਇਸ ਤਰ੍ਹਾਂ ਸਰਕਾਰ ਸਾਨੂੰ ਸਾਰਿਆਂ ਸਾਹਮਣੇ ਕਸ਼ਮੀਰੀ ਪੰਡਤਾਂ ਦਾ ਦੁਸ਼ਮਣ ਪ੍ਰੋਜੈਕਟ ਕਰ ਰਹੀ ਹੈ। ਇਸ ਲਈ ਮੈਨੂੰ ਅੱਜ ਘਰ ’ਚ ਨਜ਼ਰਬੰਦ ਕਰ ਦਿੱਤਾ ਗਿਆ। ਮਹਿਬੂਬਾ ਐਤਵਾਰ ਨੂੰ ਸੁਨੀਲ ਕੁਮਾਰ ਭੱਟ ਦੇ ਪਰਵਾਰ ਨੂੰ ਮਿਲਣ ਜਾ ਰਹੀ ਸੀ। ਭੱਟ ਦੀ 16 ਅਗਸਤ ਨੂੰ ਅੱਤਵਾਦੀਆਂ ਨੇ ਹੱਤਿਆ ਕਰ ਦਿੱਤੀ ਸੀ। ਦੱਖਣ ਕਸ਼ਮੀਰ ਦੇ ਸ਼ੋਪਿਆਂ ’ਚ ਅੱਤਵਾਦੀਆਂ ਨੇ ਸੁਨੀਲ ਅਤੇ ਉਸ ਦੇ ਭਰਾ ’ਤੇ ਹਮਲਾ ਕੀਤਾ ਸੀ, ਜਿਸ ’ਚ ਸੁਨੀਲ ਦੀ ਮੌਤ ਹੋ ਗਈ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਅਲ ਬਦਰ ਨੇ ਲਈ ਸੀ। ਮਹਿਬੂਬਾ ਨੂੰ 3 ਮਹੀਨੇ ਪਹਿਲਾ 13 ਮਈ ਨੂੰ ਵੀ ਪ੍ਰਸ਼ਾਸਨ ਨੇ ਨਜ਼ਰਬੰਦ ਕਰ ਦਿੱਤਾ ਸੀ, ਉਸ ਸਮੇਂ ਉਹ ਬਡਗਾਮ ਜਾ ਰਹੀ ਸੀ। ਉਸ ਸਮੇਂ ਉਹ ਟਾਰਗੇਟ ਕਿ�ਿਗ ’ਚ ਮਾਰੇ ਗਏ ਕਸ਼ਮੀਰੀ ਪੰਡਤ ਰਾਹੁਲ ਭੱਟ ਦੇ ਪਰਵਾਰ ਨੂੰ ਮਿਲਣ ਜਾ ਰਹੀ ਸੀ।




