ਮੋਦੀ ਜੀ, ਇਹ ਕੀ ਨੌਟੰਕੀ : ਸਿਸੋਦੀਆ

0
303

ਨਵੀਂ ਦਿੱਲੀ : ਸੀ ਬੀ ਆਈ ਨੇ ਐਤਵਾਰ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖਿਲਾਫ਼ ਲੁਕਆਊਟ ਸਰਕੂਲਰ ਜਾਰੀ ਕੀਤਾ। ਰਿਪੋਰਟ ਮੁਤਾਬਕ ਸਿਸੋਦੀਆ ਤੋਂ ਇਲਾਵਾ 13 ਹੋਰ ਲੋਕਾਂ ਖਿਲਾਫ਼ ਵੀ ਸਰਕੂਲਰ ਜਾਰੀ ਕੀਤਾ ਗਿਆ ਹੈ। ਇਨ੍ਹਾਂ ਦੇ ਦੇਸ਼ ਛੱਡਣ ’ਤੇ ਰੋਕ ਲਾ ਦਿੱਤੀ ਗਈ ਹੈ। ਲੁਕਆਊਟ ਸਰਕੂਲਰ ਜਾਰੀ ਹੋਣ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਟਵੀਟ ਕੀਤਾ। ਸਿਸੋਦੀਆ ਨੇ ਲਿਖਿਆਤੁਹਾਡੀ ਸਾਰੀ ਛਾਪੇਮਾਰੀ ਫੇਲ੍ਹ ਹੋ ਗਈ, ਕੁਝ ਨਹੀਂ ਮਿਲਿਆ, ਇੱਕ ਪੈਸੇ ਦੀ ਵੀ ਹੇਰਾਫੇਰੀ ਨਹੀਂ ਮਿਲੀ, ਹੁਣ ਤੁਸੀਂ ਲੁਕਆਊਟ ਸਰਕੂਲਰ ਜਾਰੀ ਕੀਤਾ ਹੈ ਕਿ ਸਿਸੋਦੀਆ ਮਿਲ ਨਹੀਂ ਰਿਹਾ। ਇਹ ਕੀ ਨੌਟੰਕੀ ਹੈ ਮੋਦੀ ਜੀ? ਮੈਂ ਖੁੱਲ੍ਹੇਆਮ ਦਿੱਲੀ ’ਚ ਫਿਰ ਰਿਹਾ ਹਾਂ, ਦੱਸੋ ਕਿੱਥੇ ਆਉਣਾ ਹੈ? ਤੁਹਾਨੂੰ ਮੈਂ ਮਿਲ ਨਹੀਂ ਰਿਹਾ?
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾਇਸ ਸਮੇਂ ਜਦ ਆਮ ਆਦਮੀ ਮਹਿੰਗਾਈ ਖਿਲਾਫ਼ ਲੜ ਰਿਹਾ ਹੈ, ਕਰੋੜਾਂ ਨੌਜਵਾਨ ਬੇਰੁਜ਼ਗਾਰ ਹਨ, ਕੇਂਦਰ ਸਰਕਾਰ ਨੂੰ ਸਾਰੇ ਸੂਬਾ ਸਰਕਾਰਾਂ ਦੇ ਨਾਲ ਮਿਲ ਕੇ ਬੇਰੁਜ਼ਗਾਰੀ ਅਤੇ ਮਹਿੰਗਾਈ ਨਾਲ ਲੜਨਾ ਚਾਹੀਦਾ ਹੈ। ਇਸ ਦੀ ਬਜਾਏ ਹਰ ਸਵੇਰੇ ਉਹ ਸੀ ਬੀ ਆਈ-ਈ ਡੀ ਦੀ ਇਹ ਖੇਡ ਸ਼ੁਰੂ ਕਰਦੇ ਹਨ। ਕਿਸ ਤਰ੍ਹਾਂ ਦੇਸ਼ ਅੱਗੇ ਵਧੇਗਾ?
ਸਿਸੋਦੀਆ ਨੇ ਕਿਹਾ ਕਿ ਉਨ੍ਹਾਂ ਦਾ ਇਰਾਦਾ ਘੁਟਾਲੇ ਦੀ ਜਾਂਚ ਨਹੀਂ ਹੈ। ਜੇਕਰ ਸ਼ਰਾਬ ਘੁਟਾਲੇ ਦੀ ਚਿੰਤਾ ਹੁੰਦੀ ਤਾਂ ਗੁਜਰਾਤ ’ਚ ਹਰ ਸਾਲ 10,000 ਕਰੋੜ ਦਾ ਘੁਟਾਲਾ ਹੁੰਦਾ ਹੈ। ਲੋਕ ਜ਼ਹਿਰੀਲੀ ਸ਼ਰਾਬ ਪੀ ਕੇ ਮਰ ਰਹੇ ਹਨ। ਸੀ ਬੀ ਆਈ ਨੇ ਛਾਪੇ ’ਚ ਮੇਰੇ ਘਰ ਤੋਂ ਕੰਪਿਊਟਰ, ਮੇਰਾ ਫੋਨ ਅਤੇ ਸਰਕਾਰੀ ਫਾਈਲਾਂ ਜ਼ਬਤ ਕਰ ਲਈਆਂ। ਉਨ੍ਹਾ ਭਾਜਪਾ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਇਹ ਲੋਕ ਕਦੀ ਕਹਿੰਦੇ 8 ਹਜ਼ਾਰ ਕਰੋੜ ਦਾ ਘੁਟਾਲਾ ਹੋ ਗਿਆ, ਕਦੀ ਕਹਿੰਦੇ 1100 ਕਰੋੜ ਦਾ ਘੁਟਾਲਾ ਹੋ ਗਿਆ। ਕਦੀ 144 ਕਰੋੜ ਦਾ ਘੁਟਾਲਾ ਹੋ ਗਿਆ, ਪਰ ਜਦ ਕੁਝ ਹੋਇਆ ਹੀ ਨਹੀਂ ਤਾਂ ਸੱਚ ਸਾਹਮਣੇ ਆ ਹੀ ਜਾਵੇਗਾ। ਮੋਦੀ ਜੀ ਕੇਵਲ ਇਹ ਸੋਚਦੇ ਹਨ ਕਿ ਸੀ ਬੀ ਆਈ ਕਿਸ ਦੇ ਘਰ ਭੇਜੀਏ, ਕਿਸ ਦੀ ਸਰਕਾਰ ਡੇਗੀਏ। ਇਸ ਦੌਰਾਨ ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਨੇ ਕਿਹਾ ਕਿ ਆਬਕਾਰੀ ਨੀਤੀ ’ਚ ਕਥਿਤ ਘਪਲੇ ’ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਕਿਸੇ ਵੀ ਮੁਲਜ਼ਮ ਵਿਰੁੱਧ ਹੁਣ ਤੱਕ ਲੁਕਆਊਟ ਸਰਕੂਲਰ ਜਾਰੀ ਨਹੀਂ ਕੀਤਾ।

LEAVE A REPLY

Please enter your comment!
Please enter your name here