ਮੁੱਖ ਮੰਤਰੀ ਦਾਨ ਸਿੰਘ ਵਾਲਾ ਤੇ ਚੰਦਭਾਨ ਦੀਆਂ ਘਟਨਾਵਾਂ ਦੀ ਉੱਚ ਪੱਧਰੀ ਜਾਂਚ ਕਰਵਾਉਣ : ਅਰਸ਼ੀ

0
28

ਬੁਢਲਾਡਾ (ਅਸ਼ੋਕ ਲਾਕੜਾ)
ਸੀ ਪੀ ਆਈ ਸਬ-ਡਵੀਜ਼ਨ ਬੁਢਲਾਡਾ ਦੇ ਸਕੱਤਰ ਵੇਦ ਪ੍ਰਕਾਸ਼ ਦੀ ਅਗਵਾਈ ਹੇਠ ਪਾਰਟੀ ਦਫਤਰ ਤੋਂ ਪਾਰਟੀ ਵਰਕਰਾਂ ਤੇ ਆਗੂਆਂ ਨੇ ਵੱਡੇ ਕਾਫਲੇ ਨਾਲ ਦਾਨ ਸਿੰਘ ਵਾਲਾ ਤੇ ਚੰਦਭਾਨ ਘਟਨਾਵਾਂ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਰੋਸ ਮਾਰਚ ਕੀਤਾ।
ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਦਾਨ ਸਿੰਘ ਵਾਲਾ ਤੇ ਚੰਦਭਾਨ ਘਟਨਾਵਾਂ ਦੀ ਉੱਚ ਪੱਧਰੀ ਜਾਂਚ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਪਹਿਲਕਦਮੀ ਕਰਕੇ ਪੀੜਤਾ ਨੂੰ ਇਨਸਾਫ ਦੇਣ, ਕਿਉਕਿ ਦਾਨ ਸਿੰਘ ਵਾਲਾ ਵਿਖੇ ਕੁਝ ਦਲਿਤ ਪਰਵਾਰਾਂ ਨੇ ਨਸ਼ਾ ਤਸਕਰਾਂ ਦਾ ਵਿਰੋਧ ਕੀਤਾ ਸੀ, ਜਿਸ ਤੋਂ ਖ਼ਫ਼ਾ ਅਫ਼ਸਰਸ਼ਾਹੀ ਤੇ ਮਾਫ਼ੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਤੇ ਘਰ ਤੱਕ ਸਾੜੇ ਗਏ।ਚੰਦਭਾਨ ਵਿਖੇ ਇੱਕ ਛੋਟੇ ਜਿਹੇ ਮਸਲੇ ’ਤੇ ਪ੍ਰਸ਼ਾਸਨ, ਪੁਲਸ ਤੇ ਸਿਆਸੀ ਗੱਠਜੋੜ ਨੇ ਭਾਈਚਾਰਕ ਸਾਂਝ ਨੂੰ ਕਮਜ਼ੋਰ ਕਰਕੇ ਜਾਤੀ ਟੱਕ ਮਾਰਿਆ ਗਿਆ ਹੈ, ਜਿਸ ਦੇ ਸਿੱਟੇ ਵਜੋਂ ਵੱਡੀਆਂ ਘਟਨਾਵਾਂ ਵਾਪਰ ਰਹੀਆਂ ਹਨ।ਕਮਿਊਨਿਸਟ ਆਗੂ ਨੇ ਕਿਹਾ ਕਿ ਜੇਕਰ ਪੀੜਤਾਂ ਨੂੰ ਨਿਆਂ ਨਾ ਮਿਲਿਆ ਤਾਂ ਸੀ ਪੀ ਆਈ ਸਮੇਤ ਇਨਸਾਫ਼ਪਸੰਦ ਜਥੇਬੰਦੀਆਂ ਵੱਲੋਂ ਤਿੱਖਾ ਅੰਦੋਲਨ ਕੀਤਾ ਜਾਏਗਾ।ਜ਼ਿਲ੍ਹਾ ਸਕੱਤਰ �ਿਸ਼ਨ ਚੌਹਾਨ, ਏਟਕ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਅਤੇ ਸੀਤਾ ਰਾਮ ਗੋਬਿੰਦਪੁਰਾ ਨੇ ਸੂਬੇ ਦੀ ਮਾਨ ਸਰਕਾਰ ’ਤੇ ਦੋਸ਼ ਲਾਉਦਿਆਂ ਕਿਹਾ ਕਿ ਦਲਿਤ ਵਿਰੋਧੀ ਤਾਕਤਾਂ ਨੂੰ ਸਰਕਾਰ ਨੱਥ ਪਾਵੇ।ਇਸ ਮੌਕੇ ਉਹਨਾਂ ਦਾਨ ਸਿੰਘ ਵਾਲਾ ਦੇ ਪੀੜਤਾਂ ਲਈ ਘੱਟੋ-ਘੱਟ ਦਸ-ਦਸ ਲੱਖ ਰੁਪਏ ਪ੍ਰਤੀ ਪਰਵਾਰ ਮੁਆਵਜ਼ਾ, ਨੁਕਸਾਨੇ ਘਰੇਲੂ ਸਾਮਾਨ ਦੀ ਪੂਰਤੀ, ਚੰਦਭਾਨ ਵਿਖੇ ਦਲਿਤ ਵਿਰੋਧੀ ਤਾਕਤਾਂ, ਪੰਚਾਇਤ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਦੀ ਧੱਕੇਸ਼ਾਹੀ, ਲਾਠੀਚਾਰਜ ਤੇ ਗਿ੍ਰਫ਼ਤਾਰੀਆਂ ਵਾਲੇ ਦਲਿਤਾਂ ਨੂੰ ਬਿਨਾਂ ਸ਼ਰਤ ਰਿਹਾਈ ਕੀਤੀ ਜਾਵੇ ਅਤੇ ਦੋਸ਼ੀਆਂ ’ਤੇ ਸਖਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਪ੍ਰਦਰਸ਼ਨ ਦੌਰਾਨ ਮਲਕੀਤ ਸਿੰਘ ਮੰਦਰਾਂ, ਕਾਮਰੇਡ ਰਾਏਕੇ, ਚਿਮਨ ਲਾਲ ਕਾਕਾ, ਬੰਬੂ ਸਿੰਘ, ਮਲਕੀਤ ਸਿੰਘ ਬਖਸ਼ੀਵਾਲਾ, ਹਰਕੇਸ਼, ਮਨਜੀਤ ਕੌਰ ਗਾਮੀਵਾਲਾ, ਪਤਲਾ ਸਿੰਘ, ਹਰਮੀਤ ਬੋੜਾਵਾਲ, ਗਰੀਬੂ ਸਿੰਘ, ਗੁਰਦਾਸ ਟਾਹਲੀਆਂ, ਜੱਗਾ ਸ਼ੇਰ ਖਾਂ ਵਾਲਾ, ਜਗਨਨਾਥ ਬੋਹਾ, ਗੁਰਮੇਲ ਬਰੇਟਾ, ਅਸ਼ੋਕ ਲਾਕੜਾ, ਪਵਨ ਸ਼ਰਮਾ, ਗੁਰਦੀਪ ਰਾਣਾ ਤੇ ਰਾਜਵਿੰਦਰ ਸਰਪੰਚ ਆਦਿ ਆਗੂਆਂ ਨੇ ਸੰਬੋਧਨ ਕੀਤਾ।