ਇਨਕਮ ਟੈਕਸ ਬਿੱਲ ਲੋਕ ਸਭਾ ’ਚ ਪੇਸ਼

0
130

ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਲੋਕ ਸਭਾ ਵਿੱਚ ਇਨਕਮ ਟੈਕਸ ਬਿੱਲ, 2025 ਪੇਸ਼ ਕੀਤਾ ਅਤੇ ਸਪੀਕਰ ਓਮ ਬਿਰਲਾ ਨੂੰ ਇਸ ਨੂੰ ਸਦਨ ਦੀ ਸਿਲੈਕਟ ਕਮੇਟੀ ਕੋਲ ਭੇਜਣ ਦੀ ਅਪੀਲ ਕੀਤੀ। ਵਿਰੋਧੀ ਧਿਰ ਦੇ ਮੈਂਬਰਾਂ ਨੇ ਬਿੱਲ ਦਾ ਸ਼ੁਰੂਆਤ ’ਚ ਵਿਰੋਧ ਕੀਤਾ, ਪਰ ਸਦਨ ਨੇ ਜ਼ੁਬਾਨੀ ਵੋਟ ਰਾਹੀਂ ਬਿੱਲ ਨੂੰ ਪੇਸ਼ ਕੀਤੇ ਜਾਣ ਦੇ ਹੱਕ ਵਿਚ ਮਤਾ ਪਾਸ ਕਰ ਦਿੱਤਾ।
ਸੀਤਾਰਮਨ ਨੇ ਸਪੀਕਰ ਨੂੰ ਕਾਨੂੰਨ ਦੇ ਇਸ ਖਰੜੇ ਨੂੰ ਸਦਨ ਦੀ ਸਿਲੈਕਟ ਕਮੇਟੀ ਕੋਲ ਭੇਜਣ ਦੀ ਅਪੀਲ ਕੀਤੀ, ਜੋ ਸੰਸਦ ਦੇ ਅਗਲੇ ਸੈਸ਼ਨ ਦੇ ਪਹਿਲੇ ਦਿਨ ਤੱਕ ਇਸ ਸੰਬੰਧੀ ਆਪਣੀ ਰਿਪੋਰਟ ਸਦਨ ਵਿਚ ਪੇਸ਼ ਕਰੇਗੀ। ਅਜਿਹੇ ਨਵੇਂ ਬਿੱਲ ਦੀ ਲੰਮੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ। ਇਹ ਬਿੱਲ ਆਮਦਨ ਕਰ ਸੰਬੰਧੀ ਕਈ ਸ਼ਬਦਾਂ/ਸ਼ਬਦਾਵਲੀਆਂ ਜਿਵੇਂ ‘ਮੁਲੰਕਣ ਸਾਲ’ ਅਤੇ ‘ਪਿਛਲਾ ਸਾਲ’ ਆਦਿ ਨੂੰ ਬਦਲ ਦੇਵੇਗਾ ਅਤੇ ਇਸ ਦੀ ਥਾਂ ਹੁਣ ‘ਟੈਕਸ ਸਾਲ’ ਲਿਖਿਆ ਜਾਵੇਗਾ, ਤਾਂ ਕਿ ਕਰਦਾਤਾਵਾਂ ਨੂੰ ਸਮਝਣ ਵਿੱਚ ਆਸਾਨੀ ਹੋ ਸਕੇ। ਨਵੇਂ ਆਮਦਨ ਕਰ ਬਿੱਲ ਦੇ ਕਾਨੂੰਨ ਬਣ ਜਾਣ ਪਿੱਛੋਂ ਆਮਦਨ ਕਰ ਦੇ ਮਾਮਲੇ ਵਿਚ ਹੋਰ ਵੀ ਬਹੁਤ ਸਾਰੀਆਂ ਤਬਦੀਲੀਆਂ ਆਉਣਗੀਆਂ।