ਟਰੰਪ ਵੱਲੋਂ ਪਾਲ ਕਪੂਰ ਸਹਾਇਕ ਵਿਦੇਸ਼ ਮੰਤਰੀ ਨਾਮਜ਼ਦ

0
59

ਵਾਸ਼ਿੰਗਟਨ : ਦੱਖਣੀ ਏਸ਼ੀਆਈ ਸੁਰੱਖਿਆ ਦੇ ਮਾਹਰ ਪਾਲ ਕਪੂਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦੱਖਣੀ ਏਸ਼ੀਆਈ ਮਾਮਲਿਆਂ ਲਈ ਸਹਾਇਕ ਵਿਦੇਸ਼ ਮੰਤਰੀ ਨਾਮਜ਼ਦ ਕੀਤਾ ਗਿਆ ਹੈ। ਜੇ ਅਮਰੀਕੀ ਕਾਂਗਰਸ ਦੇ ਉਪਰਲੇ ਸਦਨ ਸੈਨੇਟ ਵੱਲੋਂ ਉਨ੍ਹਾ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਜਾਂਦੀ ਹੈ ਤਾਂ ਉਹ ਡੋਨਾਲਡ ਲੂ ਦੀ ਥਾਂ ਲੈਣਗੇ। ਅਮਰੀਕੀ ਵਿਦੇਸ਼ ਵਿਭਾਗ ਦਾ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦਾ ਬਿਊਰੋ ਅਮਰੀਕੀ ਵਿਦੇਸ਼ ਨੀਤੀ ਅਤੇ ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਭਾਰਤ, ਕਜ਼ਾਕਿਸਤਾਨ, ਕਿਰਗਿਜ਼ਸਤਾਨ, ਮਾਲਦੀਵ, ਨੇਪਾਲ, ਪਾਕਿਸਤਾਨ, ਸ੍ਰੀਲੰਕਾ, ਤਾਜ਼ਿਕਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਆਦਿ ਮੁਲਕਾਂ ਨਾਲ ਅਮਰੀਕੀ ਰਿਸ਼ਤਿਆਂ ਦੇ ਮਾਮਲਿਆਂ ਨੂੰ ਨਜਿੱਠਦਾ ਹੈ। ਭਾਰਤੀ ਮੂਲ ਦੇ ਕਪੂਰ ਯੂਨਾਈਟਿਡ ਸਟੇਟਸ ਨੇਵਲ ਪੋਸਟ ਗ੍ਰੈਜੂਏਟ ਸਕੂਲ ਵਿੱਚ ਕੌਮੀ ਸੁਰੱਖਿਆ ਮਾਮਲਿਆਂ ਦੇ ਵਿਭਾਗ ’ਚ ਪ੍ਰੋਫੈਸਰ ਹਨ। ਉਹ ਕਿਤਾਬ ‘ਇੰਡੀਆ, ਪਾਕਿਸਤਾਨ ਐਂਡ ਦ ਬੌਂਬ: ਡਿਬੇਟਿੰਗ ਨਿਊਕਲੀਅਰ ਸਟੈਬਿਲਿਟੀ ਇਨ ਸਾਊਥ ਏਸ਼ੀਆ’ ਦੇ ਸਹਿ-ਲੇਖਕ ਅਤੇ ਨਾਲ ਹੀ ‘ਦ ਚੈਲੇਂਜਸ ਆਫ਼ ਨਿਊਕਲੀਅਰ ਸਕਿਉਰਿਟੀ : ਯੂ ਐੱਸ ਐਂਡ ਇੰਡੀਅਨ ਪਰਸਪੈਕਟਿਵਜ਼’ ਦੇ ਸਹਿ-ਸੰਪਾਦਕ ਵੀ ਹਨ।