ਦਸੂਹਾ/ਹੁਸ਼ਿਆਰਪੁਰ (ਲਵਜੀਤ ਸਿੰਘ/ਓ ਪੀ ਰਾਣਾ, ਬਲਵੀਰ ਸਿੰਘ ਸੈਣੀ)-ਸੋਮਵਾਰ ਸਵੇਰੇ ਕਰੀਬ ਅੱਠ ਵਜੇ ਰੇਲਵੇ ਓਵਰਬਿ੍ਰਜ ’ਤੇ ਗੁਰਦੁਆਰਾ ਸਿੰਘ ਸਭਾ ਮਿਆਣੀ ਰੋਡ ਨੇੜੇ ਟਰੱਕ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ 3 ਵਿਦਿਆਰਥੀਆਂ ਦੀ ਮੌਤ ਹੋ ਗਈ, ਜਦੋਂਕਿ ਇਕ ਗੰਭੀਰ ਜ਼ਖਮੀ ਹੋ ਗਿਆ। ਮਿ੍ਰਤਕਾਂ ਦੀ ਪਛਾਣ ਨਵਦੀਪ ਤੇ ਪ੍ਰਭਦੀਪ ਪੁੱਤਰਾਨ ਹਰਦੀਪ ਸਿੰਘ ਪਿੰਡ ਕੋਟਲੀ ਅਤੇ ਸੁਭਾਸ਼ ਪੁੱਤਰ ਰਣਜੀਤ ਦਾਸ ਪਿੰਡ ਮਰਾਸਗੜ੍ਹ ਵਜੋਂ ਹੋਈ ਹੈ, ਜਦਂੋਕਿ ਰੋਹਿਤ ਗੰਭੀਰ ਜ਼ਖਮੀ ਹੋ ਗਿਆ।
ਇਹ ਸਾਰੇ ਡੀ ਏ ਵੀ ਸਕੂਲ ਦੇ ਵਿਦਿਆਰਥੀ ਸਨ ਤੇ ਸਕੂਲ ਜਾ ਰਹੇ ਸਨ ਕਿ ਗਲਤ ਪਾਸਿਓਂ ਆ ਰਹੇ ਟਰੱਕ ਦੀ ਲਪੇਟ ’ਚ ਆ ਗਏ। ਜ਼ਖਮੀ ਰੋਹਿਤ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ।
ਪੁਲਸ ਨੇ ਟਰੱਕ ਡਰਾਈਵਰ ਨੂੰ ਗਿ੍ਰਫਤਾਰ ਕਰਕੇ ਟਰੱਕ ਨੂੰ ਕਬਜ਼ੇ ’ਚ ਲੈ ਲਿਆ ਹੈ।




