ਬੱਸ ਖਤਾਨ ’ਚ ਡਿੱਗੀ

0
96

ਸ੍ਰੀ ਮੁਕਤਸਰ ਸਾਹਿਬ : ਮਲੋਟ ਮੁੱਖ ਮਾਰਗ ਉੱਪਰ ਮੰਗਲਵਾਰ ਦੁਪਹਿਰੇ ਪਿੰਡ ਮਹਿਰਾਜ ਵਾਲਾ ਕੋਲ ਟਰੱਕ ਦੀ ਫੇਟ ਵੱਜਣ ਕਰਕੇ ਪੰਜਾਬ ਰੋਡਵੇਜ਼ ਦੀ ਮੁਕਤਸਰ ਤੋਂ ਮਲੋਟ ਜਾ ਰਹੀ ਬੱਸ ਸੜਕ ਕੰਢੇ ਖਤਾਨ ਵਿੱਚ ਪਲਟ ਗਈ। ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਕਈ ਸਵਾਰੀਆਂ ਦੇ ਸੱਟਾਂ ਲੱਗੀਆਂ ਹਨ। ਬੱਸ ਨੂੰ ਕਥਿਤ ਫੇਟ ਮਾਰਨ ਵਾਲੇ ਟਰੱਕ ਦੇ ਡਰਾਈਵਰ ਨੂੰ ਲੋਕਾਂ ਨੇ ਕਾਬੂ ਕਰ ਲਿਆ ਤੇ ਇਸ ਦੌਰਾਨ ਉਸ ਨਾਲ ਖਿੱਚ-ਧੂਹ ਵੀ ਕੀਤੀ।
ਤਰਨ ਤਾਰਨ ਇਲਾਕੇ ’ਚ ਦੋ ਹਾਦਸਿਆਂ ’ਚ 7 ਮੌਤਾਂ
ਤਰਨ ਤਾਰਨ : ਪੱਟੀ ਸੜਕ ’ਤੇ ਮੰਗਲਵਾਰ ਐੱਸ ਡੀ ਐੱਮ ਪੱਟੀ ਦੀ ਗੱਡੀ ਨਾਲ ਟਕਰਾਉਣ ਕਾਰਨ ਇਕ ਪਰਵਾਰ ਦੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਐੱਸ ਡੀ ਐੱਮ ਪ੍ਰੀਤਇੰਦਰ ਸਿੰਘ ਅਤੇ ਉਨ੍ਹਾ ਦਾ ਡਰਾਈਵਰ ਜ਼ਖਮੀ ਹੋ ਗਏ। ਇੰਸਪੈਕਟਰ ਹਰਪ੍ਰੀਤ ਸਿੰਘ ਵਿਰਕ ਅਤੇ ਨਾਇਬ ਤਹਿਸੀਲਦਾਰ ਪੱਟੀ ਲਛਮਣ ਸਿੰਘ ਨੇ ਦੱਸਿਆ ਕਿ ਪ੍ਰੀਤਇੰਦਰ ਸਿੰਘ ਤਰਨ ਤਾਰਨ ਤੋਂ ਪੱਟੀ ਨੂੰ ਆਪਣੀ ਸਰਕਾਰੀ ਗੱਡੀ ’ਤੇ ਆ ਰਹੇ ਸਨ ਕਿ ਲੌਹੁਕਾ ਪਿੰਡ ਨੇੜੇ ਗੱਡੀ ਦਾ ਟਾਇਰ ਫਟ ਜਾਣ ਕਾਰਨ ਡਰਾਈਵਰ ਗੱਡੀ ਤੋਂ ਆਪਣਾ ਕੰਟਰੋਲ ਗਵਾ ਬੈਠਾ ਅਤੇ ਗੱਡੀ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨਾਲ ਜਾ ਟਕਰਾਈ। ਉਧਰ, ਝਬਾਲ-ਅਟਾਰੀ ਸੜਕ ’ਤੇ ਪਿੰਡ ਦੋਦੇ ਨੇੜੇ ਸ਼ਨਿੱਚਰਵਾਰ ਰਾਤ ਦੋ ਮੋਟਰਸਾਈਕਲਾਂ ਦੀ ਸਿੱਧੀ ਟੱਕਰ ਹੋ ਗਈ। ਟੱਕਰ ਐਨੀ ਭਿਆਨਕ ਸੀ ਕਿ ਦੋਹਾਂ ਮੋਟਰ ਸਾਈਕਲਾਂ ’ਤੇ ਸਵਾਰ ਚਾਰ ਵਿਅਕਤੀਆਂ ਦੀ ਮੌਤ ਹੋ ਗਈ।