ਟਰੱਕ ਨਾਲ ਟਕਰਾ ਕੇ ਬੱਸ ਡਰੇਨ ’ਚ ਡਿੱਗੀ, 5 ਮੌਤਾਂ

0
139

ਫਰੀਦਕੋਟ/ਕੋਟਕਪੂਰਾ (ਐਲਿਗਜੈਂਡਰ ਡਿਸੂਜਾ/ ਗੁਰਪ੍ਰੀਤ ਸਿੰਘ ਬੇਦੀ/ ਰਛਪਾਲ ਭੁੱਲਰ,
ਸ਼ਾਮ ਲਾਲ ਚਾਵਲਾ)
ਮੰਗਲਵਾਰ ਸਵੇਰੇ ਫ਼ਰੀਦਕੋਟ-ਕੋਟਕਪੂਰਾ ਰੋਡ ’ਤੇ ਨਿਊ ਦੀਪ ਕੰਪਨੀ ਦੀ ਬੱਸ ਟਰੱਕ ਨਾਲ ਟਕਰਾਉਣ ਉਪਰੰਤ ਡਰੇਨ ਵਿੱਚ ਡਿੱਗਣ ਕਾਰਨ 5 ਸਵਾਰੀਆਂ ਦੀ ਮੌਤ ਹੋ ਗਈ, ਜਦਕਿ 30 ਜ਼ਖਮੀ ਹੋ ਗਈਆਂ।ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਅਤੇ ਐੱਸ ਐੱਸ ਪੀ ਡਾ ਪ੍ਰੱਗਿਆ ਜੈਨ ਤੁਰੰਤ ਮੌਕੇ ’ਤੇ ਪਹੁੰਚ ਕੇ ਜ਼ਖਮੀਆਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਪਹੁੰਚਾਇਆ। ਮਿ੍ਰਤਕਾਂ ਵਿੱਚ ਕੇਂਦਰੀ ਵਿਦਿਆਲਿਆ ਸਕੂਲ ਦੀ ਅਧਿਆਪਕਾ ਸਿਮਰਦੀਪ ਕੌਰ ਤੋਂ ਇਲਾਵਾ ਬਲਰਾਜ ਸਿੰਘ ਪਿੰਡ ਚਿਬੜਾਂਵਾਲੀ, ਆਤਮਾ ਰਾਮ ਪਿੰਡ ਚੱਕ ਸ਼ੇਰੇਵਾਲਾ, ਕੌਰ ਸਿੰਘ ਬਠਿੰਡਾ ਰੋਡ ਮੁਕਤਸਰ ਤੇ ਅਣਪਛਾਤਾ ਬਜ਼ੁਰਗ ਸ਼ਾਮਲ ਹਨ। ਵਿਧਾਇਕ ਨੇ ਦੱਸਿਆ ਕਿ 2 ਜ਼ਖਮੀਆਂ ਨੂੰ ਅੰਮਿ੍ਰਤਸਰ ਰੈਫਰ ਕੀਤਾ ਗਿਆ ਹੈ ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੁੱਲ ’ਤੇ ਓਵਰਟੇਕ ਕਰਦਿਆਂ ਹਾਦਸਾ ਵਾਪਰਿਆ ਹੈ। ਇਸ ਜਗ੍ਹਾ ’ਤੇ ਬੈਰੀਕੇਡ ਲਗਾਏ ਜਾਣਗੇ ਤਾਂ ਜੋ ਦੁਬਾਰਾ ਅਜਿਹੀ ਘਟਨਾ ਨਾ ਵਾਪਰੇ।