ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਕਿਹਾ ਕਿ ਮਹਾ ਕੁੰਭ ਭਗਦੜ ਦੀਆਂ ਘਟਨਾਵਾਂ ਕਾਰਨ ‘ਮਿ੍ਰਤਯੂ ਕੰੁਭ’ ਬਣ ਗਿਆ ਹੈ। ਅਧਿਕਾਰੀ ਮਰਨ ਵਾਲਿਆਂ ਦੀ ਅਸਲ ਗਿਣਤੀ ਦਬਾ ਰਹੇ ਹਨ।
ਯੂ ਪੀ ਦੇ ਪ੍ਰਯਾਗਰਾਜ ਵਿੱਚ ਭਗਦੜ ’ਚ 30 ਜਣਿਆਂ ਦੇ ਮਰਨ ਤੇ 60 ਦੇ ਜ਼ਖਮੀ ਹੋਣ ਅਤੇ ਦਿੱਲੀ ਰੇਲਵੇ ਸਟੇਸ਼ਨ ’ਤੇ ਭਗਦੜ ਵਿੱਚ 18 ਲੋਕਾਂ ਦੇ ਮਰਨ ਦੀ ਸਰਕਾਰਾਂ ਨੇ ਗੱਲ ਕਹੀ। ਬੈਨਰਜੀ ਨੇ ਸੂਬਾਈ ਅਸੈਂਬਲੀ ਵਿੱਚ ਕਿਹਾਗਿਣਤੀ ਘਟਾਉਣ ਲਈ ਉਨ੍ਹਾਂ ਸੈਂਕੜੇ ਲਾਸ਼ਾਂ ਲੁਕੋ ਦਿੱਤੀਆਂ। ਭਾਜਪਾ ਹਕੂਮਤ ਵਿੱਚ ਮਹਾ ਕੁੰਭ ਮਿ੍ਰਤਯੂ ਕੁੰਭ ਬਣ ਗਿਆ ਹੈ। ਮਹਾ ਕੁੰਭ ਵਿੱਚ ਭਗਦੜ ਬਹੁਤ ਹੀ ਦਿਲ-ਦੁਖਾਊ ਸੀ ਅਤੇ ਲੋਕਾਂ ਦੀ ਸਲਾਮਤੀ ਯਕੀਨੀ ਬਣਾਉਣ ਲਈ ਵੱਡੇ ਧਾਰਮਕ ਇਕੱਠਾਂ ਲਈ ਬਿਹਤਰ ਯੋਜਨਾਬੰਦੀ ਤੇ ਮੈਨੇਜਮੈਂਟ ਦੀ ਲੋੜ ਹੈ। ਅਜਿਹੀਆਂ ਘਟਨਾਵਾਂ ਵਿੱਚ ਦੁਖਦਾਈ ਮੌਤਾਂ ਦੱਸਦੀਆਂ ਹਨ ਕਿ ਧਿਆਨ ਨਾਲ ਯੋਜਨਾਬੰਦੀ ਨਹੀਂ ਕੀਤੀ ਗਈ।
ਬੈਨਰਜੀ ਨੇ ਯੂ ਪੀ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਉਹ ਬਿਨਾਂ ਯੋਗ ਪ੍ਰਬੰਧਾਂ ਦੇ ਕੱਛਾਂ ਵਜਾ ਰਹੀ ਹੈ। ਮਹਾ ਕੁੰਭ ਵਿੱਚ ਕਈ ਲੋਕ ਮਾਰੇ ਗਏ ਪਰ ਸਰਕਾਰ ਸਹੀ ਅੰਕੜੇ ਨਹੀਂ ਦੱਸ ਰਹੀ। ਪੱਛਮੀ ਬੰਗਾਲ ਦੇ ਮਰਨ ਵਾਲੇ ਲੋਕਾਂ ਦੀਆਂ ਲਾਸ਼ਾਂ ਸਹੀ ਕਾਗਜ਼ੀ ਕਰਨ ਤੋਂ ਬਿਨਾਂ ਭੇਜੀਆਂ ਗਈਆਂ ਹਨ, ਜਿਸ ਕਰਕੇ ਸੂਬਾ ਸਰਕਾਰ ਨੂੰ ਪਰਵਾਰਾਂ ਨੂੰ ਮੁਆਵਜ਼ਾ ਦੇਣ ਵਿੱਚ ਮੁਸ਼ਕਲ ਆ ਰਹੀ ਹੈ। ਸਰਕਾਰ ਨੂੰ ਪੋਸਟਮਾਰਟਮ ਕਰਾਉਣੇ ਪਏ ਤਾਂ ਕਿ ਪਰਵਾਰਾਂ ਨੂੰ ਡੈੱਥ ਸਰਟੀਫਿਕੇਟ ਮਿਲ ਸਕਣ। ਉਨ੍ਹਾ ਮਹਾ ਕੁੰਭ ਵਿੱਚ ਵੀ ਆਈ ਪੀ ਕਲਚਰ ਦੀ ਵੀ ਨਿੰਦਾ ਕੀਤੀ। ਉਨ੍ਹਾ ਕਿਹਾਮੈਂ ਇਸ ਕਰਕੇ ਡੁੱਬਕੀ ਲਾਉਣ ਨਹੀਂ ਗਈ ਕਿ ਲੋਕਾਂ ਨੂੰ ਮੁਸ਼ਕਲ ਨਾ ਆਵੇ ਪਰ ਵੀ ਆਈ ਪੀਜ਼ ਨੂੰ ਸਪੈਸ਼ਲ ਡੁੱਬਕੀਆਂ ਲੁਆਈਆਂ ਗਈਆਂ।





