ਬਾਜਵਾ ਖੁਦ ਭਾਜਪਾ ਦੇ ਸੰਪਰਕ ’ਚ : ਅਰੋੜਾ

0
90

ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦੋ ਰੋਜ਼ਾ ਵਿਸ਼ੇਸ਼ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਕਿ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ 32 ਵਿਧਾਇਕ ਉਨ੍ਹਾ ਦੇ ਸੰਪਰਕ ਵਿਚ ਹਨ, ਜੋ ਪਾਲਾ ਬਦਲ ਕੇ ਕਾਂਗਰਸ ਵਿੱਚ ਆਉਣਾ ਚਾਹੁੰਦੇ ਹਨ।
ਉਧਰ, ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾ ਨੂੰ ਬੜਾ ਅਫਸੋਸ ਹੈ ਕਿ ਪੰਜਾਬ ਸਰਕਾਰ ਲੰਬੇ ਸੈਸ਼ਨ ਕਰਵਾਉਣ ਲਈ ਤਿਆਰ ਨਹੀਂ ਹੈ। ਉਨ੍ਹਾ ਕਿਹਾ ਕਿ ‘ਆਪ’ ਵੱਲੋਂ ਜਲਦੀ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲ ਦਿੱਤਾ ਜਾਵੇਗਾ। ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਵਿੱਚ ਹੁੰਦਿਆਂ ਵਿਧਾਨ ਸਭਾ ਦੇ ਸੈਸ਼ਨ ਦਾ ਸਮਾਂ ਵਧਾਉਣ ਦੀ ਮੰਗ ਕੀਤੀ ਜਾਂਦੀ ਸੀ, ਪਰ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਸੈਸ਼ਨ ਬੁਲਾਉਣ ਤੋਂ ਭੱਜ ਰਹੀ ਹੈ। ਉਸ ਨੇ ਸਰਦ ਰੁੱਤ ਇਜਲਾਸ ਵੀ ਨਹੀਂ ਬੁਲਾਇਆ।
‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ’ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਉਨ੍ਹਾ ਦਾ ਭਾਜਪਾ ’ਚ ਸ਼ਾਮਲ ਹੋਣਾ ਲਗਭਗ ਤੈਅ ਹੈ। ਬਾਜਵਾ ਦੇ ਹਾਲੀਆ ਸਿਆਸੀ ਵਤੀਰੇ ਅਤੇ ਬੈਂਗਲੁਰੂ ਵਿੱਚ ਕਥਿਤ ਗੁਪਤ ਮੀਟਿੰਗਾਂ ਦਾ ਜ਼ਿਕਰ ਕਰਦਿਆਂ ਅਰੋੜਾ ਨੇ ਦੋਸ਼ ਲਾਇਆ ਕਿ ਉਹ ਪਾਰਟੀ ਨਾਲੋਂ ਆਪਣੀਆਂ ਨਿੱਜੀ ਇੱਛਾਵਾਂ ਨੂੰ ਪਹਿਲ ਦੇ ਰਹੇ ਹਨ।ਅਮਨ ਅਰੋੜਾ ਨੇ ਕਿਹਾਬਾਜਵਾ ਨੇ ਪਹਿਲਾਂ ਹੀ ਭਾਜਪਾ ਨਾਲ ਆਪਣੀ ਐਡਵਾਂਸ ਬੁਕਿੰਗ ਪੱਕੀ ਕਰ ਲਈ ਹੈ। ਮੈਂ ਰਾਹੁਲ ਗਾਂਧੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਬਾਜਵਾ ਨੂੰ ਸਵਾਲ ਕਰਨ ਕਿ ਉਹ ਹਾਲ ਹੀ ਵਿੱਚ ਬੈਂਗਲੁਰੂ ਵਿੱਚ ਕੀ ਕਰ ਰਹੇ ਸਨ ਅਤੇ ਉਹ ਉੱਥੇ ਭਾਜਪਾ ਦੇ ਕਿਹੜੇ ਸੀਨੀਅਰ ਨੇਤਾਵਾਂ ਨੂੰ ਮਿਲੇ? ਅਜਿਹਾ ਲੱਗਦਾ ਹੈ, ਜਿਵੇਂ ਉਨ੍ਹਾ ਦੀ ਸ�ਿਪਟ ਭਾਜਪਾ ਦਫ਼ਤਰ ਵਿੱਚ ਤਿਆਰ ਕੀਤੀ ਗਈ ਹੈ, ਜਿਵੇਂ ਕਿ ਉਨ੍ਹਾ ਦੇ ਭਰਾ, ਜੋ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ।ਉਹਨਾ ਕਿਹਾ ਕਿ ਬਾਜਵਾ ਅਫਵਾਹਾਂ ਫੈਲਾ ਰਹੇ ਹਨ। ਉਨ੍ਹਾ ਦੇ ਬਿਆਨ ’ਚ ਕੋਈ ਤੁਕ ਨਹੀਂ। ਕਾਂਗਰਸੀ ਆਗੂ ਨੂੰ ਆਪਣੇ ਵਿਧਾਇਕਾਂ ਬਾਰੇ ਵੀ ਪਤਾ ਨਹੀਂ। ਉਹ ਸੰਦੀਪ ਜਾਖੜ ਨੂੰ ਗੁਆ ਚੁੱਕੇ ਹਨ ਅਤੇ ਫਿਰ ਵੀ ਉਹ ਸਾਡੀ ਸਰਕਾਰ ਨੂੰ ਅਸਥਿਰ ਕਰਨ ਦੀ ਗੱਲ ਕਰਦੇ ਹਨ। ਉਨ੍ਹਾ ਦੇ ਦਾਅਵੇ ਹਾਸੋਹੀਣੇ ਹਨ। ਉਨ੍ਹਾ ਕਿਹਾਪੰਜਾਬ ਵਿੱਚ ‘ਆਪ’ ਸਰਕਾਰ ਕੋਲ 94 ਵਿਧਾਇਕ ਹਨ। ਭਾਵੇਂ ਬਾਜਵਾ ਦੇ 32 ਵਿਧਾਇਕਾਂ ਦੀ ਕਲਪਨਾਤਮਕ ਗਿਣਤੀ ਘਟਾ ਦਿੱਤੀ ਜਾਵੇ, ਫਿਰ ਵੀ ਸਾਡੇ ਕੋਲ 62 ਵਿਧਾਇਕ ਹੋਣਗੇ, ਜੋ ਬਹੁਮਤ ਤੋਂ ਵੱਧ ਹਨ, ਜਦੋਂ ਕਿ ਬਾਜਵਾ ਦੀ ਕਾਂਗਰਸ ਕੋਲ ਸਿਰਫ਼ 15 ਵਿਧਾਇਕ ਹਨ। ਜੇਕਰ ਤੁਸੀਂ ਇਨ੍ਹਾਂ ਦੀ ਗਿਣਤੀ ਵਿੱਚ 32 ਹੋਰ ਜੋੜਦੇ ਹੋ, ਤਾਂ ਵੀ ਉਹ ਸਰਕਾਰ ਨਹੀਂ ਬਣਾ ਸਕਣਗੇ।ਉਹਨਾ ਬਾਜਵਾ ਨੂੰ ਆਪਣੀ ਪਾਰਟੀ ਨੂੰ ਸੰਭਾਲਣ ’ਤੇ ਧਿਆਨ ਕੇਂਦਰਤ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਕਾਂਗਰਸ ਪੂਰੀ ਤਰ੍ਹਾਂ ਅਸਥਿਰ ਹੈ। ਉਸ ਦਾ ਹਰ ਵਿਧਾਇਕ ਮੁੱਖ ਮੰਤਰੀ ਜਾਂ ਪਾਰਟੀ ਪ੍ਰਧਾਨ ਬਣਨਾ ਚਾਹੁੰਦਾ ਹੈ।