ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸੋਮਵਾਰ ਦੇਸ਼ ਵਿੱਚ ਇੰਟਰਨੈੱਟ ਡਾਟਾ ਕੀਮਤਾਂ ਨੂੰ ਨਿਯਮਤ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਚੀਫ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਸੰਜੇ ਕੁਮਾਰ ਦੀ ਬੈਂਚ ਨੇ ਰਜਤ ਨਾਮੀ ਵਿਅਕਤੀ ਦੀ ਪਟੀਸ਼ਨ ਖਾਰਜ ਕਰਦਿਆਂ ਕਿਹਾਇਹ ਇੱਕ ਖੁੱਲ੍ਹਾ ਬਾਜ਼ਾਰ ਹੈ। ਕਈ ਵਿਕਲਪ ਹਨ। ਬੀ ਐੱਸ ਐੱਨ ਐੱਲ ਅਤੇ ਐੱਮ ਟੀ ਐੱਨ ਐੱਲ ਵੀ ਤੁਹਾਨੂੰ ਇੰਟਰਨੈੱਟ ਦੇ ਰਹੇ ਹਨ।ਪਟੀਸ਼ਨਰ ਨੇ ਦੋਸ਼ ਲਗਾਇਆ ਸੀ ਕਿ ਬਾਜ਼ਾਰ ਦੇ ਜ਼ਿਆਦਾਤਰ ਹਿੱਸੇ ਉਤੇ ਜੀਓ ਅਤੇ ਰਿਲਾਇੰਸ ਦਾ ਕਬਜ਼ਾ ਹੈ। ਬੈਂਚ ਨੇ ਜ਼ੋਰ ਦੇ ਕੇ ਕਿਹਾਜੇ ਤੁਸੀਂ ਕਾਰਟੈਲਾਈਜ਼ੇਸ਼ਨ (ਵਪਾਰਕ ਗੁੱਟਬਾਜ਼ੀ) ਦੇ ਦੋਸ਼ ਲਗਾ ਰਹੇ ਹੋ, ਤਾਂ ਮੁਕਾਬਲੇਬਾਜ਼ੀ ਬਾਰੇ ਭਾਰਤੀ ਕਮਿਸ਼ਨ ਕੋਲ ਜਾਓ।




