ਹਰਭਜਨ ਵੱਲੋਂ ‘ਐੱਕਸ’ ਯੂਜ਼ਰ ਖਿਲਾਫ ਐੱਫ ਆਈ ਆਰ

0
141

ਚੰਡੀਗੜ੍ਹ : ਸਾਬਕਾ ਕਿ੍ਰਕਟਰ ਹਰਭਜਨ ਸਿੰਘ ਤੇ ‘ਰੈਂਡਮਸੇਨਾ’ ਨਾਂਅ ਹੇਠ ਐੱਕਸ ਖਾਤਾ ਚਲਾਉਂਦੇ ਯੂਜ਼ਰ ਵਿਚਾਲੇ ਆਨਲਾਈਨ ਬਹਿਸ ਛਿੜਨ ਮਗਰੋਂ ਸਾਬਕਾ ਸਪਿੰਨਰ ਨੇ ਯੂਜ਼ਰ ਖਿਲਾਫ ਐੱਫ ਆਈ ਆਰ ਦਰਜ ਕਰਵਾਈ ਹੈ। ਹਰਭਜਨ ਨੇ ਯੂਜ਼ਰ ਵੱਲੋਂ ਹਿੰਦੀ ਵਿੱਚ ਕੀਤੀਆਂ ਤਲਖ਼ ਟਿੱਪਣੀਆਂ ਦਾ ਜਵਾਬ ਦਿੰਦਿਆਂ ਉਸ ਨੂੰ ‘ਮਾਨਸਿਕ ਤੌਰ ’ਤੇ ਦੀਵਾਲੀਆ’ ਵੀ ਦੱਸਿਆ। ਜਵਾਬ ਵਿੱਚ ਯੂਜ਼ਰ ਨੇ ਹਰਭਜਨ ਤੋਂ ‘ਖਾਲਿਸਤਾਨ ਮੁਰਦਾਬਾਦ’ ਕਹਿਣ ਦੀ ਮੰਗ ਵੀ ਕੀਤੀ। ਸਾਬਕਾ ਕਿ੍ਰਕਟਰ ਤੇ ਐੱਕਸ ਯੂਜ਼ਰ ਦਰਮਿਆਨ ਟਕਰਾਅ, ਹਰਭਜਨ ਵੱਲੋਂ ਇੰਸਟਾਗ੍ਰਾਮ ’ਤੇ ਇਕ ਸਟੋਰੀ ਸ਼ੇਅਰ ਕਰਨ ਨਾਲ ਸ਼ੁਰੂ ਹੋਇਆ। ਜਦੋਂ ਐੱਕਸ ਯੂਜ਼ਰ ਨੇ ਹਰਭਜਨ ਨੂੰ ‘ਖਾਲਿਸਤਾਨ ਮੁਰਦਾਬਾਦ’ ਕਹਿਣ ਲਈ ਕਿਹਾ ਅਤੇ ਦੂਜਿਆਂ ਨੂੰ ਸਾਬਕਾ ਕਿ੍ਰਕਟਰ ਦੇ ਜਵਾਬ ਤੱਕ ਰੀਟਵੀਟ ਕਰਦੇ ਰਹਿਣ ਲਈ ਉਤਸ਼ਾਹਤ ਕੀਤਾ। ਯੂਜ਼ਰ ਨੇ ਮਗਰੋਂ ਹਰਭਜਨ ’ਤੇ ਪਾਕਿਸਤਾਨ ਦੀ ਹਮਾਇਤ ਕਰਨ ਦਾ ਦੋਸ਼ ਲਗਾਇਆ ਤੇ ਮੁੜ ਮੰਗ ਕੀਤੀ ਕਿ ਉਹ ‘ਖਾਲਿਸਤਾਨ ਮੁਰਦਾਬਾਦ’ ਕਹੇ। ਹਰਭਜਨ ਨੇ ਬਾਅਦ ਵਿਚ ਦੱਸਿਆ ਕਿ ਬਦਸਲੂਕੀ ਲਈ ਯੂਜ਼ਰ ਦੇ ਖਾਤੇ ਵਿਰੁੱਧ ਐੱਫ ਆਈ ਆਰ ਦਰਜ ਕਰਵਾ ਦਿੱਤੀ ਗਈ ਹੈ।