ਕੁੜੀਆਂ ਦੇ ਹੋਸਟਲ ਅੱਗੇ ਟੂਣਾ

0
219

ਪਟਿਆਲਾ (ਰਾਜਿੰਦਰ ਥਿੰਦ)
ਪੰਜਾਬੀ ਯੂਨੀਵਰਸਿਟੀ ਵਿੱਚ ਕੁੜੀਆਂ ਦੇ ਹੋਸਟਲ ਵਿੱਚ ਟੂਣੇ-ਟੋਟਕੇ ਦੀ ਘਟਨਾ ਤੋਂ ਬਾਅਦ ਵਾਰਡਨ ਨੇ ਸਖਤ ਕਾਰਵਾਈ ਦੀ ਚੇਤਾਵਨੀ ਜਾਰੀ ਕੀਤੀ ਹੈ। ਦੋ ਦਿਨ ਪਹਿਲਾਂ ਸਵੇਰ ਸਮੇਂ ਕੁੜੀਆਂ ਨੇ ਇੱਕ ਸਫੈਦ ਚੱਕਰ, ਇੱਕ ਨਿੰਬੂ ਅਤੇ ਉਸ ’ਤੇ ਕੁਝ ਲਿਖਿਆ ਹੋਇਆ ਵੇਖਿਆ। ਇਸ ਤੋਂ ਬਾਅਦ ਵਿਦਿਆਰਥਣਾਂ ਵਿੱਚ ਦਹਿਸ਼ਤ ਫੈਲ ਗਈ ਅਤੇ ਉਨ੍ਹਾਂ ਤੁਰੰਤ ਇਸ ਦੀ ਸੂਚਨਾ ਵਾਰਡਨ ਨੂੰ ਦਿੱਤੀ। ਵਿਦਿਆਰਥਣਾਂ ਨੇ ਵਾਰਡਨ ਨੂੰ ਦੱਸਿਆ ਕਿ ਪਹਿਲਾਂ ਵੀ ਅਜਿਹੀਆਂ ਗਤੀਵਿਧੀਆਂ ਸਾਹਮਣੇ ਆਈਆਂ ਹਨ। ਯੂਨੀਵਰਸਿਟੀ ਦੇ ਅਧਿਕਾਰੀਆਂ ਅਨੁਸਾਰ ਇਹ ਸ਼ਾਇਦ ਵਿਦਿਅਰਥਣਾਂ ਵੱਲੋਂ ਕੀਤਾ ਕੋਈ ਮਜ਼ਾਕ ਆਦਿ ਵੀ ਹੋ ਸਕਦਾ ਹੈ, ਪਰ ਇਸ ਨਾਲ ਹੋਸਟਲ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ। ਵਾਰਡਨ ਹਰਪ੍ਰੀਤ ਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ। ਵਾਰਡਨ ਨੇ ਨੋਟਿਸ ਜਾਰੀ ਕਰਕੇ ਸਖਤ ਚੇਤਾਵਨੀ ਦਿੱਤੀ ਹੈ ਕਿ ਅਜਿਹੀ ਕਿਸੇ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਯੂਨੀਵਰਸਿਟੀ ਦੇ ਰਜਿਸਟਰਾਰ ਸੰਜੀਵ ਪੁਰੀ ਨੇ ਕਿਹਾ ਕਿ ਉਨ੍ਹਾ ਨੂੰ ਇਸ ਤਰ੍ਹਾਂ ਦੇ ਕਿਸੇ ਵੀ ਨੋਟਿਸ ਦੀ ਜਾਣਕਾਰੀ ਨਹੀਂ। ਉਹ ਮਾਮਲੇ ਦੀ ਜਾਂਚ ਕਰਨਗੇ।