ਕਾਮਰੇਡ ਅਰਸ਼ੀ ਦੇ ਚੂਲੇ ਦਾ ਸਫਲ ਓਪਰੇਸ਼ਨ

0
101

ਮਾਨਸਾ (ਆਤਮਾ ਸਿੰਘ ਪਮਾਰ)-ਭਾਰਤੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਪਿਛਲੇ ਕੁਝ ਮਹੀਨਿਆਂ ਤੋਂ ਚੂਲੇ ਦੀ ਤਕਲੀਫ ਨਾਲ ਜੂਝ ਰਹੇ ਸਨ ਤੇ ਡਾਕਟਰਾਂ ਵੱਲੋਂ ਉਨ੍ਹਾ ਨੂੰ ਖੱਬਾ ਚੂਲਾ ਬਦਲਣ ਦੀ ਸਲਾਹ ਦਿੱਤੀ ਗਈ ਸੀ। 3 ਮਾਰਚ ਨੂੰ ਉੱਤਰੀ ਭਾਰਤ ਦੇ ਮਸ਼ਹੂਰ ਡਾਕਟਰ ਰਮੇਸ਼ ਕੁਮਾਰ ਸੇਨ ਵੱਲੋਂ ਮੈਕਸ ਹਸਪਤਾਲ ਮੁਹਾਲੀ ਵਿਖੇ ਉਨ੍ਹਾ ਦੇ ਖੱਬੇ ਚੂਲੇ ਦਾ ਸਫਲ ਓਪਰੇਸ਼ਨ ਕੀਤਾ ਗਿਆ। ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕਿ੍ਰਸ਼ਨ ਚੌਹਾਨ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਉਹ 9 ਮਾਰਚ ਤੱਕ ਮੈਕਸ ਹਸਪਤਾਲ ਵਿਖੇ ਡਾਕਟਰਾਂ ਦੀ ਨਿਗਰਾਨੀ ਹੇਠ ਹੀ ਰਹਿਣਗੇ। ਉਨ੍ਹਾ ਸਮੂਹ ਰਿਸ਼ਤੇਦਾਰਾਂ, ਸਨੇਹੀਆਂ ਅਤੇ ਸ਼ੁੱਭਚਿੰਤਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੇਵਲ ਟੈਲੀਫੋਨ ਰਾਹੀਂ ਹੀ ਉਨ੍ਹਾ ਦਾ ਹਾਲ-ਚਾਲ ਪੁੱਛਣ, ਕਿਉਂਕਿ ਹਾਲੇ ਉਨ੍ਹਾ ਨੂੰ ਮਿਲਣ ਲਈ ਹਸਪਤਾਲ ਪ੍ਰਬੰਧਕਾਂ ਵੱਲੋਂ ਮੈਡੀਕਲ ਕਾਰਨਾਂ ਕਰਕੇ ਪੂਰਨ ਪਾਬੰਦੀ ਲਗਾਈ ਗਈ ਹੈ।