ਟਰੈਕਟਰ-ਟਰਾਲੀ ਤੇ ਕਾਰਾਂ ਦੀ ਟੱਕਰ ਦੌਰਾਨ 5 ਮੌਤਾਂ

0
45

ਕਾਦੀਆਂ (ਯਾਦਵਿੰਦਰ ਸਿੰਘ ਮਲਹੋਤਰਾ)
ਨਜ਼ਦੀਕੀ ਪਿੰਡ ਸੇਖਵਾਂ ਨੇੜੇ ਭਿਆਨਕ ਹਾਦਸੇ ’ਚ 5 ਜਣਿਆਂ ਦੀ ਮੌਤ ਹੋ ਗਈ। ਟਰਾਲੀ ਦੇ ਨਾਲ ਟਕਰਾ ਕੇ ਕਰੇਟਾ ਪਲਟੀਆਂ ਖਾ ਕੇ ਪਿੱਛੋਂ ਆ ਰਹੀ ਦੂਜੀ ਕਾਰ ਨਾਲ ਜਾ ਵੱਜੀ, ਜਿਸ ਨਾਲ ਦੋਵੇਂ ਕਾਰਾਂ ਹਾਦਸਾਗ੍ਰਸਤ ਹੋ ਗਈਆਂ।
ਕਰੇਟਾ ਕਾਰ ਪਲਟੀਆਂ ਖਾਣ ਤੋਂ ਦਰੱਖਤ ਨਾਲ ਜਾ ਵੱਜੀ, ਜਿਸ ਕਾਰਨ ਕਾਰ ਸਵਾਰ ਚਾਰ ਵਿਅਕਤੀਆਂ ’ਚੋਂ ਦੋ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੋ ਗੰਭੀਰ ਰੂਪ ’ਚ ਜ਼ਖਮੀ ਹੋ ਗਏ।ਦੂਜੀ ਕਾਰ ਸਵਾਰ ਤਿੰਨ ਵਿਅਕਤੀ ਵੀ ਜ਼ਖਮੀ ਹੋ ਗਏ।ਟਰਾਲੀ ਦੇ ਡਰਾਈਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਡਰਾਈਵਰ ਦਾ ਸਹਾਇਕ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਉਸ ਦੀ ਇਕ ਲੱਤ ਕੱਟੀ ਗਈ।
ਪੁਲਸ ਥਾਣਾ ਸੇਖਵਾਂ ਦੇ ਉੱਚ ਅਧਿਕਾਰੀਆਂ ਸਮੇਤ ਪੁਲਸ ਪਾਰਟੀ ਵੱਲੋਂ ਮੌਕੇ ’ਤੇ ਪਹੁੰਚ ਕੇ ਜ਼ਖਮੀਆਂ ਨੂੰ ਇਲਾਜ ਲਈ 108 ਐਂਬੂਲੈਂਸ ਰਾਹੀਂ ਬਟਾਲਾ ਦੇ ਇੱਕ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਦੋ ਵਿਅਕਤੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੂੰ ਅੰਮਿ੍ਰਤਸਰ ਰੈਫਰ ਕਰ ਦਿੱਤਾ ਗਿਆ।ਡੀ ਐੱਸ ਪੀ ਹਰੀ�ਿਸ਼ਨ ਨੇ ਦੱਸਿਆ ਕਿ ਪਿੰਡ ਸੇਖਵਾਂ ਨੇੜੇ ਇਕ ਟਰਾਲੀ ਡੰਪ ਤੋਂ ਸੜਕ ਉਪਰ ਚੜ੍ਹ ਰਹੀ ਸੀ ਕਿ ਬਟਾਲਾ ਵੱਲੋਂ ਇੱਕ ਕਰੇਟਾ ਕਾਰ ਆਈ, ਜੋ ਟਰਾਲੀ ਨਾਲ ਟਕਰਾਉਣ ਉਪਰੰਤ ਕਾਦੀਆਂ ਵੱਲੋਂ ਆ ਰਹੀ ਇਕ ਹੋਰ ਕਾਰ ਨਾਲ ਜਾ ਟਕਰਾਈ, ਜਿਸ ਕਾਰਨ ਇਸ ਹਾਦਸੇ ਵਿਚ ਤਿੰਨ ਵਿਅਕਤੀ ਸੁਰਜੀਤ ਸਿੰਘ ਤੇ ਰਜੇਸ਼ ਵਾਸੀ ਮਿਸ਼ਰਪੁਰਾ ਅਤੇ ਕਰਨ ਕੁਮਾਰ ਪਿੰਡ ਗੋਹਤ ਦੀ ਮੌਤ ਹੋ ਗਈ, ਜਦਕਿ ਛੇ ਵਿਅਕਤੀ ਸਾਵਣ ਕੁਮਾਰ, ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ, ਸੁਰੇਸ਼ ਕੁਮਾਰ, ਰਮੇਸ਼ ਕੁਮਾਰ ਤੇ ਸਰਵਣ ਲਾਲ ਜ਼ਖਮੀ ਹੋ ਗਏ।ਜ਼ਖਮੀਆਂ ਵਿਚੋਂ ਦੋ ਦੀ ਹਾਲਤ ਨਾਜ਼ੁਕ ਹੋਣ ਕਰ ਕੇ ਅੰਮਿ੍ਰਤਸਰ ਰੈਫਰ ਕਰ ਦਿੱਤਾ ਗਿਆ।ਮਿ੍ਰਤਕਾਂ ’ਚ ਸੁਰਜੀਤ ਸਿੰਘ 17 ਸਾਲ ਬਾਅਦ ਅਮਰੀਕਾ ਤੋਂ ਪੰਜਾਬ ਆਇਆ ਸੀ ਤੇ ਵੀਰਵਾਰ ਉਸ ਨੇ ਵਾਪਸ ਅਮਰੀਕਾ ਜਾਣਾ ਸੀ। ਬਾਅਦ ਦੀ ਰਿਪੋਰਟ ਮੁਤਾਬਕ ਸਰਬਜੀਤ ਸਿੰਘ ਤੇ ਸਾਵਣ ਕੁਮਾਰ ਨੇ ਵੀ ਦਮ ਤੋੜ ਦਿੱਤਾ।