ਨਵੀਂ ਦਿੱਲੀ : ਵਾਤਾਵਰਨ ਵਿਗਿਆਨੀਆਂ ਨੇ ਐਤਵਾਰ ਕਿਹਾ ਕਿ ਦੇਸ਼ ਵਿੱਚ ਵਾਤਾਵਰਣ ਤਬਦੀਲੀ ਦਾ ਅਸਰ ਵਧ ਰਿਹਾ ਹੈ ਤੇ ਇਸ ਸਾਲ ਗਰਮੀ ਜ਼ਿਆਦਾ ਤੇ ਆਮ ਨਾਲੋਂ ਜਲਦੀ ਪਵੇਗੀ। ਭਾਰਤ ਮੌਸਮ ਵਿਭਾਗ ਨੇ ਕਿਹਾ ਕਿ ਇਸ ਵਾਰ ਕਈ ਸੂਬਿਆਂ ਵਿੱਚ ਗਰਮ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਮੌਸਮ ਵਿਭਾਗ ਨੇ ਇਸ ਵਾਰ ਜਲਦੀ ਗਰਮੀ ਪੈਣ ਤੇ ਵੱਧ ਤਾਪਮਾਨ ਦੀ ਪੇਸ਼ੀਨਗੋਈ ਕੀਤੀ ਹੈ। ਉਨ੍ਹਾ ਕਿਹਾ ਕਿ ਦੇਸ਼ ਨੇ 1901 ਤੋਂ ਬਾਅਦ ਹੁਣ ਆਪਣਾ ਸਭ ਤੋਂ ਗਰਮ ਫਰਵਰੀ ਮਹੀਨੇ ਦਾ ਤਜਰਬਾ ਕੀਤਾ ਹੈ। ਵਾਤਾਵਰਨ ਤਬਦੀਲੀ ਕਾਰਨ ਜਲਵਾਯੂ ਵਿੱਚ ਵਿਕਾਰ ਆ ਰਹੇ ਹਨ ਤੇ ਹਰ ਸਾਲ ਪਹਿਲਾਂ ਵਾਲਾ ਮੌਸਮ ਨਹੀਂ ਰਹਿੰਦਾ।