ਬੁਢਲਾਡਾ, (ਅਸ਼ੋਕ ਲਾਕੜਾ)- ਸੀ ਪੀ ਆਈ ਸਬ-ਡਵੀਜ਼ਨ ਬੁਢਲਾਡਾ ਦੇ ਸਕੱਤਰ ਤੇ ਸੂਬਾ ਕੌਂਸਲ ਮੈਂਬਰ ਕਾਮਰੇਡ ਵੇਦ ਪ੍ਰਕਾਸ਼ ਬੁਢਲਾਡਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਿਆ, ਜਦੋਂ ਉਹਨਾ ਦੀ ਧਰਮ ਪਤਨੀ ਬੀਬੀ ਸੁਨੀਤਾ ਰਾਣੀ ਦੀ ਅਚਾਨਕ ਹਾਰਟ ਅਟੈਕ ਨਾਲ ਮੌਤ ਹੋ ਗਈ।ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ �ਿਸ਼ਨ ਸਿੰਘ ਚੌਹਾਨ ਨੇ ਕਿਹਾ ਕਿ ਸੁਨੀਤਾ ਰਾਣੀ ਦਾ ਅੰਤਮ ਸੰਸਕਾਰ 13 ਮਾਰਚ (ਵੀਰਵਾਰ) ਨੂੰ ਸਵੇਰੇ 10. 00 ਬੁਢਲਾਡਾ ਦੇ ਸ਼ਮਸ਼ਾਨਘਾਟ ਬੋਹਾ ਰੋਡ ਨੇੜੇੇ ਹੋਵੇਗਾ।ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ, ਸੂਬਾ ਸਕੱਤਰ ਬੰਤ ਸਿੰਘ ਬਰਾੜ, ਏਟਕ ਦੇ ਸੂਬਾ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ, ਦਲਜੀਤ ਕੌਰ ਅਰਸ਼ੀ, ਐਡਵੋਕੇਟ ਕੁਲਵਿੰਦਰ ਉਡਤ, ਮਲਕੀਤ ਸਿੰਘ ਮੰਦਰਾਂ, ਮਾਸਟਰ ਗੁਰਬਚਨ ਸਿੰਘ ਮੰਦਰਾਂ, ਮਾਸਟਰ ਰਘੂਨਾਥ ਸਿੰਗਲਾ, ਹਰਦਿਆਲ ਸਿੰਘ ਬੁਢਲਾਡਾ, ਜਗਸੀਰ ਸਿੰਘ ਰਾਏ ਕੇ, ਸੀਤਾ ਰਾਮ ਗੋਬਿੰਦਪੁਰਾ, ਹਰਕੇਸ਼ ਮੰਡੇਰ, ਅਸ਼ੋਕ ਲਾਕੜਾ, ਜਗਤਾਰ ਸਿੰਘ ਕਾਲਾ, ਦਲਜੀਤ ਮਾਨਸ਼ਾਹੀਆ, ਰੂਪ ਸਿੰਘ ਢਿੱਲੋਂ, ਕਰਨੈਲ ਸਿੰਘ ਭੀਖੀ, ਕਰਨੈਲ ਸਿੰਘ ਦਾਤੇਵਾਸ, ਹਰਪ੍ਰੀਤ ਸਿੰਘ ਮਾਨਸਾ, ਸੀ ਪੀ ਆਈ ਐੱਮ ਦੇ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਸਮੇਤ ਸੀ ਪੀ ਆਈ ਜ਼ਿਲ੍ਹਾ ਤੇ ਬਲਾਕ ਲੀਡਰਸ਼ਿਪ ਅਤੇ ਧਾਰਮਕ, ਸਮਾਜਿਕ, ਵਪਾਰ ਮੰਡਲ, ਅਗਰਵਾਲ ਸਭਾ ਤੇ ਰਾਜਸੀ ਆਗੂਆਂ ਵੱਲੋਂ ਪਰਵਾਰ ਨਾਲ ਗਹਿਰੇ ਦੁੱਖ਼ ਦਾ ਪ੍ਰਗਟਾਵਾ ਕੀਤਾ ਗਿਆ।