ਪੇਪਰ ਲੀਕ ਖਤਰਨਾਕ ਪਦਮਵਿਊ : ਰਾਹੁਲ

0
140

ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪ੍ਰੀਖਿਆ ਪੇਪਰ ਲੀਕ ਹੋਣਾ ਯੋਜਨਾਬੱਧ ਨਾਕਾਮੀ ਹੈ। ਇਸ ਗੰਭੀਰ ਸਮੱਸਿਆ ਨੂੰ ਉਦੋਂ ਹੀ ਖਤਮ ਕੀਤਾ ਜਾ ਸਕਦਾ ਹੈ, ਜਦੋਂ ਸਾਰੀਆਂ ਸਿਆਸੀ ਪਾਰਟੀਆਂ ਤੇ ਸਰਕਾਰਾਂ ਆਪੋ-ਆਪਣੇ ਵਖਰੇਵੇਂ ਭੁੱਲ ਕੇ ਮਿਲਜੁਲ ਕੇ ਸਖਤ ਕਦਮ ਚੁੱਕਣ। ਉਨ੍ਹਾ ਕਿਹਾ ਕਿ ਛੇ ਰਾਜਾਂ ਵਿੱਚ 85 ਲੱਖ ਬੱਚਿਆਂ ਦਾ ਭਵਿੱਖ ਜੋਖ਼ਮ ਵਿਚ ਹੈ, ਕਿਉਂਕਿ ਪੇਪਰ ਲੀਕ ਸਾਡੇ ਨੌਜਵਾਨਾਂ ਲਈ ਸਭ ਤੋਂ ਖਤਰਨਾਕ ‘ਪਦਮਵਿਊ’ (ਭਾਜਪਾ ਦਾ ਚੱਕਰਵਿਊ) ਬਣ ਗਿਆ ਹੈ। ਉਨ੍ਹਾ ਐੱਕਸ ’ਤੇ ਇਕ ਪੋਸਟ ਵਿਚ ਕਿਹਾਪੇਪਰ ਲੀਕ ਮਿਹਨਤੀ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਵਾਰਾਂ ਨੂੰ ਬੇਯਕੀਨੀ ਤੇ ਤਣਾਅ ਵਿਚ ਧੱਕ ਦਿੰਦਾ ਹੈ, ਉਨ੍ਹਾਂ ਦੀ ਮਿਹਨਤ ਦਾ ਫਲ ਉਨ੍ਹਾਂ ਤੋਂ ਖੋਹ ਲੈਂਦਾ ਹੈ। ਨਾਲ ਹੀ ਅਗਲੀ ਪੀੜ੍ਹੀ ਨੂੰ ਸੁਨੇਹਾ ਦਿੰਦਾ ਹੈ ਕਿ ਬੇਈਮਾਨੀ ਮਿਹਨਤ ਤੋਂ ਬਿਹਤਰ ਹੋ ਸਕਦੀ ਹੈ, ਜੋ ਪੂਰੀ ਤਰ੍ਹਾਂ ਅਸਵੀਕਾਰਯੋਗ ਹੈ। ਅਜੇ ਇਕ ਸਾਲ ਨਹੀਂ ਹੋਇਆ, ਜਦੋਂ ਨੀਟ ਪੇਪਰ ਲੀਕ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਸਾਡੇ ਵਿਰੋਧ ਦੇ ਬਾਵਜੂਦ ਮੋਦੀ ਸਰਕਾਰ ਨੇ ਨਵੇਂ ਕਾਨੂੰਨ ਪਿੱਛੇ ਲੁਕ ਕੇ ਇਸ ਨੂੰ ਹੱਲ ਦੱਸਿਆ, ਪਰ ਏਨੇ ਸਾਰੇ ਹਾਲੀਆ ਲੀਕ ਨੇ ਉਸ ਨੂੰ ਨਾਕਾਮ ਸਾਬਤ ਕਰ ਦਿੱਤਾ। ਇਹ ਗੰਭੀਰ ਸਮੱਸਿਆ ਯੋਜਨਾਬੱਧ ਨਾਕਾਮੀ ਹੈ।