ਸੁਨੀਤਾ ਰਾਣੀ ਨੂੰ ਸੈਂਕੜੇ ਲੋਕਾਂ ਵੱਲੋਂ ਅੰਤਮ ਵਿਦਾਈ

0
8

ਬੁਢਲਾਡਾ (ਅਸ਼ੋਕ ਲਾਕੜਾ)
ਸੀ ਪੀ ਆਈ ਦੇ ਸਬ-ਡਵੀਜ਼ਨ ਬੁਢਲਾਡਾ ਦੇ ਸਕੱਤਰ ਤੇ ਮੈਂਬਰ ਸੂਬਾ ਕੌਂਸਲ ਵੇਦ ਪ੍ਰਕਾਸ਼ ਬੁਢਲਾਡਾ ਦੀ ਧਰਮ ਪਤਨੀ ਬੀਬੀ ਸੁਨੀਤਾ ਰਾਣੀ, ਜਿਨ੍ਹਾ ਦਾ ਅਚਨਚੇਤ ਹਾਰਟ ਅਟੈਕ ਕਾਰਨ ਬੁੱਧਵਾਰ ਦੇਹਾਂਤ ਹੋ ਗਿਆ ਸੀ, ਦਾ ਅੰਤਮ ਸੰਸਕਾਰ ਵੀਰਵਾਰ ਬੋਹਾ ਰੋਡ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਪਰਵਾਰ, ਰਿਸ਼ਤੇਦਾਰਾਂ ਅਤੇ ਸੈਂਕੜੇ ਧਾਰਮਕ, ਸਮਾਜਿਕ, ਵਪਾਰਕ, ਅਗਰਵਾਲ ਸਭਾ, ਜਨਤਕ, ਜਮਹੂਰੀ ਤੇ ਰਾਜਸੀ ਜਥੇਬੰਦੀਆਂ ਦੇ ਆਗੂਆਂ ਨੇ ਸੇਜਲ ਅੱਖਾਂ ਨਾਲ ਅੰਤਮ ਵਿਦਾਇਗੀ ਦਿੱਤੀ। ਇਸ ਮੌਕੇ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ, ਇਸਤਰੀ ਸਭਾ ਦੇ ਕੌਮੀ ਆਗੂ ਦਲਜੀਤ ਕੌਰ ਅਰਸ਼ੀ, ਜ਼ਿਲ੍ਹਾ ਸਕੱਤਰ �ਿਸ਼ਨ ਸਿੰਘ ਚੌਹਾਨ, ਐਡਵੋਕੇਟ ਕੁਲਵਿੰਦਰ ਉੱਡਤ, ਰੂਪ ਸਿੰਘ ਢਿੱਲੋਂ, ਮਲਕੀਤ ਸਿੰਘ ਮੰਦਰਾਂ, ਸੀਤਾਰਾਮ ਗੋਬਿੰਦਪੁਰਾ, ਜਗਸੀਰ ਸਿੰਘ ਰਾਏ ਕੇ, ਕਰਨੈਲ ਸਿੰਘ ਭੀਖੀ, ਮਹਿੰਦਰਪਾਲ ਸਿੰਘ ਤੇ ਹਰਦਿਆਲ ਸਿੰਘ ਆਦਿ ਪਾਰਟੀ ਆਗੂਆਂ ਨੇ ਉਹਨਾਂ ਦੀ ਦੇਹ ਉੱਪਰ ਪਾਰਟੀ ਝੰਡਾ ਪਾਇਆ।
ਕਾਮਰੇਡ ਚੌਹਾਨ ਨੇ ਕਿਹਾ ਕਿ ਉਹਨਾ ਨਮਿਤ ਗਰੁੜ ਪੁਰਾਣ ਦਾ ਭੋਗ 23 ਮਾਰਚ (ਐਤਵਾਰ) ਨੂੰ ਬਾਅਦ ਦੁਪਹਿਰ ਸ੍ਰੀ ਸ਼ਿਵ ਸ਼ਕਤੀ ਭਵਨ ਸਾਹਮਣੇ ਪੰਚਾਇਤੀ ਗਊਸ਼ਾਲਾ ਬੁਢਲਾਡਾ ਵਿਖੇ ਪਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਕੇਸ਼ ਜੈਨ ਜ਼ਿਲ੍ਹਾ ਪ੍ਰਧਾਨ ਬੀ ਜੇ ਪੀ, ਪ੍ਰੇਮ ਗਰਗ ਐੱਮ ਸੀ, ਹੰਸ ਰਾਜ ਅਹਿਮਦਪੁਰ ਸਾਬਕਾ ਸਰਪੰਚ, ਮਾਤਾ ਗੁਜਰੀ ਭਲਾਈ ਕੇਂਦਰ ਮਾਸਟਰ ਕੁਲਵੰਤ ਸਿੰਘ, ਜੈ ਦੁਰਗਾ ਭਜਨ ਮੰਡਲੀ ਸੁਭਾਸ਼ ਬਾਂਸਲ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰੇਮ ਸਿੰਘ, ਸਤਪਾਲ ਸਿੰਘ ਕਟੋਦੀਆ ਨਗਰ ਸੁਧਾਰ ਸਭਾ, ਅਗਰਵਾਲ ਪੀਰ ਖਾਨਾ ਦੇ ਪ੍ਰਧਾਨ ਖੇਮ ਚੰਦ, ਐਡਵੋਕੇਟ ਸਵਰਨਜੀਤ ਦਲਿਓ, ਹਰਵਿੰਦਰ ਸਿੰਘ ਸਵੀਟੀ, ਡਾ. ਪੰਕਜ ਜੈਨ, ਗੁਰਬਚਨ ਸਿੰਘ ਮੰਦਰਾਂ, ਹਰਪ੍ਰੀਤ ਪਿਆਰੀ, ਚਿਮਨ ਲਾਲ ਕਾਕਾ, ਜਗਤਾਰ ਸਿੰਘ ਕਾਲਾ, ਮਲਕੀਤ ਬਖਸ਼ੀਵਾਲਾ, ਅਮਰੀਕ ਸਿੰਘ ਮੰਦਰਾਂ, ਗੋਰਾ ਟਾਹਲੀਆਂ, ਅਮਰੀਕ ਫਫੜੇ, ਬੰਬੂ ਸਿੰਘ ਆਦਿ ਆਗੂ ਮੌਜੂਦ ਸਨ।