ਚੰਡੀਗੜ੍ਹ : ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਵਿੱਚ ‘ਆਪ’ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ’ਤੇ ਕਿਹਾ ਕਿ ਇਸ ਸਰਕਾਰ ਦੇ ਰਾਜ ਵਿੱਚ ਪੰਜਾਬ 30 ਸਾਲ ਪਿੱਛੇ ਚਲਾ ਗਿਆ ਹੈ।
ਅਮਨ ਕਾਨੂੰਨ ਦੀ ਸਥਿਤੀ ਸਭ ਤੋਂ ਭਿਆਨਕ ਦੌਰ ਵਿੱਚ ਹੈ। ਧਾਰਮਕ ਸਥਾਨਾਂ ਤੇ ਥਾਣਿਆਂ ’ਤੇ ਹੋਏ ਦਰਜਨਾਂ ਹਮਲੇ ਇਸਦਾ ਸਬੂਤ ਹਨ। ਅਨਾੜੀ ਰਾਜ ਪ੍ਰਬੰਧ ਦੇ ਚਲਦਿਆਂ ਸੂਬਾ ਸਰਕਾਰ ਨੇ ਪੰਜਾਬ ਨੂੰ ਦੀਵਾਲੀਆਪਨ ਦੇ ਕੰਢੇ ’ਤੇ ਲਿਆ ਖੜ੍ਹਾ ਕੀਤਾ ਹੈ। ਪੰਜਾਬ ਦੇ ਲੋਕ ਬੇਸਬਰੀ ਨਾਲ 2027 ਦੀਆਂ ਵਿਧਾਨਸਭਾ ਚੋਣਾਂ ਦੀ ਉਡੀਕ ਕਰ ਰਹੇ ਹਨ ਤਾਂ ਜੋ ਉਹ ਆਪਣੀ 2022 ਵਿੱਚ ਕੀਤੀ ਭੁੱਲ ਨੂੰ ਸੁਧਾਰ ਸਕਣ।




