ਬੋਹਾ/ਬੁਢਲਾਡਾ
(ਨਿਰੰਜਣ ਬੋਹਾ/
ਅਸ਼ੋਕ ਲਾਕੜਾ)
ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਕੌਂਸਲ ਮੈਂਬਰ ਤੇ ਔਰਤ ਆਗੂ ਮਨਜੀਤ ਗਾਮੀਵਾਲਾ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਦੌਰਾਨ ਉਹਨਾਂ ਦੇ ਜੱਦੀ ਪਿੰਡ ਗਾਮੀਵਾਲਾ ਵਿਖੇ ਕਿਸਾਨ-ਮਜ਼ਦੂਰ, ਔਰਤਾਂ, ਧਾਰਮਿਕ, ਸਮਾਜਿਕ, ਵਪਾਰਕ, ਜਨਤਕ ਤੇ ਰਾਜਸੀ ਆਗੂਆਂ ਵੱਲੋਂ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।ਸ਼ਰਧਾਂਜਲੀ ਸਮਾਰੋਹ ਮੌਕੇ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਅਤੇ ਪੰਜਾਬ ਏਟਕ ਵੱਲੋਂ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਮਨਜੀਤ ਗਾਮੀਵਾਲਾ ਕਤਲ ਕਾਂਡ ਇੱਕ ਲੋਕ ਪੱਖੀ ਅਵਾਜ਼ ਨੂੰ ਦਬਾਉਣ ਦੀ ਕੋਝੀ ਕੋਸ਼ਿਸ਼ ਹੈ, ਪ੍ਰੰਤੂ ਇਸ ਨਾਲ ਜੁੜੀ ਵਿਚਾਰਧਾਰਾ ਨਾਲ ਜੁੜੇ ਅਨੇਕਾਂ ਲੋਕ ਇਨਸਾਫ ਦਿਵਾਉਣ ਲਈ ਪਾਰਟੀ ਸਹਿਯੋਗੀ ਧਿਰਾਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਕਰਨਗੇ ਤੇ ਇਸ ਅਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਦਾ ਮੂੰਹ-ਤੋੜ ਜਵਾਬ ਦਿੱਤਾ ਜਾਵੇਗਾ।
ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਵਿਸ਼ੇਸ਼ ਸ਼ੋਕ ਸੰਦੇਸ਼ ਰਾਹੀਂ ਗਹਿਰੇ ਦੁੱਖ਼ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਨਜੀਤ ਦਾ ਵਿਛੋੜਾ ਪਾਰਟੀ ਦੀ ਰੀੜ੍ਹ ਦੀ ਹੱਡੀ ਟੁੱਟਣ ਬਰਾਬਰ ਹੈ।ਉਨ੍ਹਾ ਕਿਹਾ ਕਿ ਹੱਕ-ਸੱਚ ਲਈ ਲੜਨ ਵਾਲੀ ਕਾਮਰੇਡ ਮਨਜੀਤ ਦੀ ਸੋਚ ’ਤੇ ਡਟ ਕੇ ਪਹਿਰਾ ਦਿੱਤਾ ਜਾਵੇਗਾ ।ਪੰਜਾਬ ਇਸਤਰੀ ਸਭਾ ਦੀ ਸੂਬਾ ਸਕੱਤਰ ਨਰਿੰਦਰ ਕੌਰ ਸੋਹਲ, ਇਸਤਰੀ ਸਭਾ ਦੀ ਸੀਨੀਅਰ ਆਗੂ ਦਲਜੀਤ ਕੌਰ ਅਰਸ਼ੀ ਨੇ ਕਿਹਾ ਕਿ ਕਾਮਰੇਡ ਮਨਜੀਤ ਕੌਰ ਨੇ ਸਮਾਜਿਕ ਬਰਾਬਰੀ ਤੇ ਔਰਤਾਂ ਦੇ ਹੱਕਾਂ ਤੇ ਹਿੱਤਾਂ ਦੀ ਲੜਾਈ ਵਿਚ ਹਮੇਸ਼ਾ ਹੀ ਵੱਡਾ ਯੋਗਦਾਨ ਪਾਇਆ ਹੈ।ਜ਼ਿਲ੍ਹਾ ਸਕੱਤਰ ਕਾਮਰੇਡ �ਿਸ਼ਨ ਸਿੰਘ ਚੌਹਾਨ ਨੇ ਕਿਹਾ ਕਿ ਕਾਮਰੇਡ ਮਨਜੀਤ ਕੌਰ ਦੇ ਤੁਰ ਜਾਣ ਨਾਲ ਪਾਰਟੀ ਤੇ ਪਰਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਚਮਕੌਰ ਸਿੰਘ ਮੂਸਾ, ਸੰਯੁਕਤ ਕਿਸਾਨ ਮੋਰਚੇ ਵੱਲੋਂ ਕੁਲਵੰਤ ਸਿੰਘ ਕਿਸ਼ਨਗੜ੍ਹ, ਸੀ ਪੀ ਆਈ ਐੱਮ ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਸਵਰਨਜੀਤ ਦਲਿਓ, ਆਰ ਐੱਮ ਪੀ ਆਈ ਦੇ ਜ਼ਿਲ੍ਹਾ ਸਕੱਤਰ ਲਾਲ ਚੰਦ ਸਰਦੂਲਗੜ੍ਹ, ਪੰਜਾਬ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਧੰਨਾ ਮੱਲ ਗੋਇਲ, ਉੱਘੇ ਰੰਗਕਰਮੀ ਕੁਲਦੀਪ ਦੀਪ, ਸਾਹਿਤਕਾਰ ਨਰਿੰਜਣ ਬੋਹਾ, ਲਛਮਣ ਸਿੰਘ ਚੱਕ ਅਲੀ ਸ਼ੇਰ, ਦਲਜੀਤ ਮਾਨਸ਼ਾਹੀਆ, ਅਮਰੀਕ ਫਫੜੇ, ਰਾਮਫਲ ਸਿੰਘ ਚੱਕ ਅਲੀ ਸ਼ੇਰ, ਭਜਨ ਸਿੰਘ ਘੁੰਮਣ, ਜਸਵੀਰ ਕੌਰ ਸਰਾਂ, ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਪ੍ਰਸ਼ੋਤਮ ਸਿੰਘ ਗਿੱਲ, ਮਲਕੀਤ ਸਿੰਘ ਮੰਦਰਾਂ, ਕਾ. ਸੀਤਾ ਰਾਮ ਗੋਬਿੰਦਪੁਰਾ, ਜਗਸੀਰ ਸਿੰਘ ਰਾਏ ਕੇ, ਹਰਦਿਆਲ ਸਿੰਘ ਦਾਤੇਵਾਸ, ਕੇਵਲ ਸਿੰਘ ਸਮਾਓਂ, ਰੂਪ ਸਿੰਘ ਢਿੱਲੋਂ, ਕਰਨੈਲ ਭੀਖੀ, ਨਰੇਸ਼ ਬੁਰਜ ਹਰੀ, ਰਤਨ ਭੋਲਾ, ਰਜਿੰਦਰ ਹੀਰੇਵਾਲਾ, ਹਰੀਕੇਸ ਮੰਡੇਰ, ਜਗਤਾਰ ਕਾਲਾ, ਬਲਦੇਵ ਬਾਜੇ ਵਾਲਾ, ਕਾਮਰੇਡ ਗੁਰਮੀਤ ਸਿੰਘ ਜੋਗਾ ਪ੍ਰਧਾਨ ਨਗਰ ਪੰਚਾਇਤ ਜੋਗਾ, ਬਾਵਾ ਸਿੰਘ ਪ੍ਰਧਾਨ ਨਗਰ ਪੰਚਾਇਤ ਬੋਹਾ, ਹਰਪਾਲ ਪੰਮੀ, ਜਰਨੈਲ ਕਿਸ਼ਨਗੜ੍ਹ, ਬੀਹਲਾ ਸਿੰਘ ਹਾਕਮ ਵਾਲਾ, ਤਰਸੇਮ ਬੋਹਾ, ਜਗਨਨਾਥ ਬੋਹਾ ਆਦਿ ਆਗੂਆਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ। ਸਟੇਜ ਸਕੱਤਰ ਦੀ ਭੂਮਿਕਾ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਵੱਲੋਂ ਨਿਭਾਈ ਗਈ।