ਕਾਮਰੇਡ ਗੁਰਨਾਮ ਸਿੰਘ ਸਿੱਧੂ ਵਿਛੋੜਾ ਦੇ ਗਏ

0
23

ਲੁਧਿਆਣਾ (ਐੱਮ ਐੱਸ ਭਾਟੀਆ)
ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਲੁਧਿਆਣਾ ਦੇ ਸਿਰਕੱਢ, ਨਿਧੜਕ ਆਗੂ ਤੇ ਮਿਹਨਤਕਸ਼ ਲੋਕਾਂ ਦੇ ਮਸੀਹਾ ਕਾਮਰੇਡ ਗੁਰਨਾਮ ਸਿੰਘ ਸਿੱਧੂ ਸੋਮਵਾਰ ਸਵੇਰੇ 5.30 ਵਜੇ ਦਿਲ ਦਾ ਦੌਰਾ ਪੈਣ ਕਰਕੇ ਸਦੀਵੀ ਵਿਛੋੜਾ ਦੇ ਗਏ। ਇਹ ਖਬਰ ਸੁਣ ਕੇ ਅਨੇਕਾਂ ਸਾਥੀ ਅੰਤਮ ਦਰਸ਼ਨ ਕਰਨ ਲਈ ਸਵੇਰੇ ਹੀ ਉਹਨਾ ਦੇ ਘਰ ਪੁੱਜ ਗਏ। ਅੰਤਮ ਸੰਸਕਾਰ ਤੋਂ ਪਹਿਲਾਂ ਉਹਨਾ ਦੇ ਸਰੀਰ ’ਤੇ ਲਾਲ ਝੰਡਾ ਪਾ ਕੇ ਉਹਨਾ ਨੂੰ ਵਿਦਾਈ ਦਿੱਤੀ ਗਈ। ਅੰਤਮ ਸੰਸਕਾਰ ਸਿਵਲ ਲਾਈਨ ਲੁਧਿਆਣਾ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਇਸ ਮੌਕੇ ਸਾਥੀਆਂ ਨੇ ਉਹਨਾ ਦੀ ਯਾਦ ਵਿੱਚ ਗਜਗਜ ਕੇ ਨਾਅਰੇ ਲਾਏ।
ਬੰਤ ਸਿੰਘ ਬਰਾੜ ਸੂਬਾ ਸਕੱਤਰ ਸੀ ਪੀ ਆਈ ਅਤੇ ਮਹਿੰਦਰ ਪਾਲ ਸਿੰਘ ਇਸ ਮੌਕੇ ਉਚੇਚੇ ਤੌਰ ’ਤੇ ਪੁੱਜੇ। ਕਾਂਗਰਸ ਦੇ ਸੂਬਾ ਵਰਕਿੰਗ ਪ੍ਰਧਾਨ ਭਾਰਤ ਭੂਸ਼ਣ ਆਸੂ, ਸਾਬਕਾ ਮੇਅਰ ਬਲਕਾਰ ਸਿੰਘ ਅਤੇ ਕਈ ਹੋਰ ਕਾਂਗਰਸੀ ਆਗੂ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚੇ। ਜ਼ਿਲ੍ਹੇ ਵਿੱਚੋਂ ਡੀ ਪੀ ਮੌੜ ਜ਼ਿਲ੍ਹਾ ਸਕੱਤਰ, ਡਾ. ਅਰੁਣ ਮਿਤਰਾ, ਚਮਕੌਰ ਸਿੰਘ, ਐੱਮ ਐੱਸ ਭਾਟੀਆ, ਰਮੇਸ਼ ਰਤਨ, ਡਾਕਟਰ ਰਜਿੰਦਰ ਪਾਲ ਸਿੰਘ ਔਲਖ, ਕੇਵਲ ਸਿੰਘ ਬਨਵੈਤ, ਨਰੇਸ਼ ਗੌੜ, ਅਵਤਾਰ ਛਿਬੜ, ਸੀ ਪੀ ਐੱਮ ਆਗੂ ਰਮੇਸ਼ ਕੌਸ਼ਲ, ਡਾ. ਵਿਨੋਦ ਕੁਮਾਰ, ਨਵਲ ਛਿੱਬੜ, ਅਜੀਤ ਸਿੰਘ ਜਵੱਦੀ, ਅਨਿਲ ਕੁਮਾਰ, ਸਰੋਜ ਕੁਮਾਰ, ਰਣਧੀਰ ਸਿੰਘ ਧੀਰਾ, ਅਨੋਦ ਕੁਮਾਰ, ਰਾਮਾਧਾਰ ਸਿੰਘ, ਰਾਮ ਖਿਲਾਵਨ, ਸ਼ਕੁੰਤਲਾ ਦੇਵੀ, ਸਰਬਜੀਤ ਕੌਰ, ਕਮਲਜੀਤ ਕੌਰ, ਅਨੂ ਭੱਟੀ, ਸੁਸ਼ੀਲ ਅਗਰਵਾਲ, ਗੁਰਵੰਤ ਸਿੰਘ, ਮੇਘਨਾਥ, ਵਿੱਕੀ, ਕਾਮਾਗਾਟਾ ਮਾਰੂ ਕਮੇਟੀ ਦੇ ਆਗੂ ਉਜਾਗਰ ਸਿੰਘ ਬੱਦੋਵਾਲ, ਡਾ. ਸਹਿਦੇਵ ਸਾਹਨੀ, ਕਾਮੇਸ਼ਵਰ ਯਾਦਵ, ਅਰਜੁਨ ਪ੍ਰਸਾਦ, ਖੁਸ਼ੀ ਰਾਮ, ਸੁਰੇਸ਼ ਬਾੜੇਵਾਲ ਤੇ ਅਜੇ ਕੁਮਾਰ ਵੀ ਇਸ ਮੌਕੇ ਮੌਜੂਦ ਸਨ। ਇੱਥੇ ਦੱਸਣਾ ਜ਼ਰੂਰੀ ਹੈ ਕਿ ਉਹਨਾ ਦਾ ਸਾਰਾ ਪਰਵਾਰ ਪਾਰਟੀ ਦੀ ਸੇਵਾ ਵਿੱਚ ਲੱਗਿਆ ਹੋਇਆ ਹੈ। ਉਨ੍ਹਾ ਦੀ ਪਤਨੀ ਕੁਲਵੰਤ ਕੌਰ ਸੀ ਪੀ ਆਈ ਦੀ ਜ਼ਿਲ੍ਹਾ ਐਗਜ਼ੈਕਟਿਵ ਮੈਂਬਰ ਹੈ ਅਤੇ ਨਾਲ ਹੀ ਉਹ ਸ਼ਹਿਰੀ ਕਮੇਟੀ ਸੀ ਪੀ ਆਈ ਦੀ ਸਹਾਇਕ ਸਕੱਤਰ ਤੇ ਇਸਤਰੀ ਸਭਾ ਜ਼ਿਲ੍ਹਾ ਲੁਧਿਆਣਾ ਦੀ ਸਕੱਤਰ ਵੀ ਹੈ। ਉਹਨਾ ਦੇ ਫੁੱਲ ਚੁਗਣ ਦੀ ਰਸਮ 19 ਮਾਰਚ ਨੂੰ ਸਵੇਰੇ 8:30 ਵਜੇ ਕੀਤੀ ਜਾਏਗੀ। ਉਹਨਾ ਦੀ ਯਾਦ ਵਿੱਚ ਭੋਗ 26 ਮਾਰਚ ਬੁੱਧਵਾਰ ਨੂੰ ਗੁਰਦੁਆਰਾ ਬਾਬਾ ਦੀਪ ਸਿੰਘ ਐੱਕਸ ਬਲਾਕ, ਰਿਸ਼ੀ ਨਗਰ, ਲੁਧਿਆਣਾ ਵਿਖੇ ਦੁਪਹਿਰ ਇੱਕ ਤੋਂ ਦੋ ਵਜੇ ਤੱਕ ਹੋਏਗਾ।