ਚੀਮਾ ਵੱਲੋਂ ਇੰਡਸਟਰੀਜ਼ ਦੇ ਬਕਾਇਆ ਪੈਸੇ ਰਿਲੀਜ਼ ਕਰਨ ਦਾ ਐਲਾਨ

0
10

ਚੰਡੀਗੜ੍ਹ (ਗੁਰਜੀਤ ਬਿੱਲਾ)
ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ (ਫਿੱਕੀ) ਵੱਲੋਂ ਚੰਡੀਗੜ੍ਹ ਵਿਖੇ ਕੈਟਾਲਾਇਜਿੰਗ ਗ੍ਰੋਥ ਆਫ ਐੱਮ ਐੱਸ ਐੱਮ ਈਜ਼ ਇਨ ਪੰਜਾਬ ਥਰੂ ਐਮਰਜਿੰਗ ਫਾਇਨਾਂਸ਼ੀਅਲ ਇੰਸਟੀਟਊਸ਼ਨਸ ਲੈਂਡਸਕੇਪ ਵਿਸ਼ੇ ’ਤੇ ਆਯੋਜਿਤ ਕਾਨਫਰੰਸ ਬੁੱਧਵਾਰ ਦੇਰ ਸ਼ਾਮ ਤੱਕ ਚੱਲੀ। ਕਾਨਫਰੰਸ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪੰਜਾਬ ਦੇ ਇੰਡਸਟਰੀ ਐਂਡ ਕਾਮਰਸ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ ਅਤੇ ਨੀਲ ਗਰਗ ਚੇਅਰਮੈਨ ਪੰਜਾਬ ਮੀਡੀਅਮ ਇੰਡਸਟਰੀਜ਼ ਡਿਵੈੱਲਪਮੈਂਟ ਬੋਰਡ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ ਗਈ। ਇਨ੍ਹਾਂ ਦੇ ਨਾਲ ਹੀ ਵੱਖ-ਵੱਖ ਬੈਂਕਾਂ, ਇੰਸ਼ੋਰੈਂਸ ਕੰਪਨੀਆਂ, ਪ੍ਰਾਈਵੇਟ ਕੰਪਨੀਆਂ, ਸਿੱਖਿਆ ਸੰਸਥਾਵਾਂ ਦੇ ਅਧਿਕਾਰੀਆਂ, ਵਪਾਰੀਆਂ ਸਮੇਤ ਹੋਰ ਲੋਕ ਵੀ ਮੌਜੂਦ ਸਨ। ਇਸ ਦੌਰਾਨ ਚੀਮਾ ਨੇ ਉਦਯੋਗਪਤੀਆਂ ਦੀ ਡਿਮਾਂਡ ਸੰਬੰਧੀ ਕਿਹਾ ਕਿ ਇਸ ਬਜਟ ਸੈਸ਼ਨ ਦੇ ਦੌਰਾਨ ਜਿਆਦਾ ਤੋਂ ਜਿਆਦਾ ਸਬਸਿਡੀ ਅਤੇ ਇੰਡਸਟਰੀ ਯੂਨਿਟ ਦੇ ਪੈਂਡਿੰਗ ਪਏ ਬਕਾਏ ਨੂੰ ਵੱਖ-ਵੱਖ ਤਰੀਕੀਆਂ ਨਾਲ ਰਿਲੀਜ਼ ਕੀਤਾ ਜਾਵੇਗਾ, ਤਾਂ ਜੋ ਸੂਬੇ ਵਿੱਚ ਇੰਡਸਟਰੀ ਹੋਰ ਜ਼ਿਆਦਾ ਉਭਰ ਸਕੇ।
ਸੌਂਦ ਨੇ ਕਿਹਾ ਕਿ ਮੋਹਾਲੀ ਨੂੰ ਆਈ ਟੀ ਹੱਬ ਵਜੋਂ ਵਿਕਸਤ ਕਰਨ ਜਾ ਰਹੇ ਹਾਂ ਅਤੇ ਵੱਡੀਆਂ ਕੰਪਨੀਆਂ ਨਾਲ ਗੱਲਬਾਤ ਮੁਕੰਮਲ ਹੋ ਚੁੱਕੀ ਹੈ। ਜਲਦ ਹੀ ਆਈ ਟੀ ਪਾਲਿਸੀ ਵੀ ਆ ਰਹੀ ਹੈ ਅਤੇ ਆਈ ਟੀ ਇੰਜੀਨੀਅਰਾਂ ਨੂੰ ਨੌਕਰੀਆਂ ਪ੍ਰੋਵਾਇਡ ਕਰਵਾਇਆਂ ਜਾਣਗੀਆਂ।
ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਨਵੇਂ ਸਟਾਰਟਅੱਪਸ ਲਈ ਬੈਂਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਨੌਜਵਾਨਾਂ ਨੂੰ ਵਪਾਰ ਸ਼ੁਰੂ ਕਰਨ ਵਿੱਚ ਮਦਦ ਕਰਨੀ ਚਾਹੀਦੀ ਹੈ।