ਕਾਮਰੇਡ ਵੇਦ ਪ੍ਰਕਾਸ਼ ਦੀਆਂ ਸੇਵਾਵਾਂ ’ਚ ਸੁਨੀਤਾ ਰਾਣੀ ਦਾ ਵੱਡਾ ਸਹਿਯੋਗ ਰਿਹਾ

0
150

ਬੁਢਲਾਡਾ (ਅਸ਼ੋਕ ਲਾਕੜਾ)
ਸੀ ਪੀ ਆਈ ਦੇ ਮੈਂਬਰ ਕੰਟਰੋਲ ਕਮਿਸ਼ਨ, ਸਬ-ਡਵੀਜ਼ਨ ਬੁਢਲਾਡਾ ਦੇ ਸਕੱਤਰ ਤੇ ਉੱਘੇ ਸਮਾਜ ਸੇਵੀ ਕਾਮਰੇਡ ਵੇਦ ਪ੍ਰਕਾਸ਼ ਦੀ ਧਰਮ ਪਤਨੀ ਬੀਬੀ ਸੁਨੀਤਾ ਰਾਣੀ ਨਮਿੱਤ ਸ਼ਰਧਾਂਜਲੀ ਸਮਾਗਮ ਸ੍ਰੀ ਭਵਨ ਬੁਢਲਾਡਾ ਵਿਖੇ ਇਲਾਕੇ ਦੀਆਂ ਧਾਰਮਿਕ, ਸਮਾਜਿਕ, ਵਪਾਰਕ, ਜਨਤਕ ਤੇ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਏਟਕ ਆਗੂ ਨਿਰਮਲ ਸਿੰਘ ਧਾਲੀਵਾਲ ਤੇ ਦਲਜੀਤ ਕੌਰ ਅਰਸ਼ੀ ਆਦਿ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਸ਼ੋਕ ਮਤੇ ਰਾਹੀਂ ਅਫਸੋਸ ਪ੍ਰਗਟ ਕੀਤਾ।
ਜ਼ਿਲ੍ਹਾ ਸਕੱਤਰ �ਿਸ਼ਨ ਸਿੰਘ ਚੌਹਾਨ ਨੇ ਸਾਥੀ ਵੇਦ ਪ੍ਰਕਾਸ਼ ਦੀ ਪਾਰਟੀ ਤੇ ਸਮਾਜ ਪ੍ਰਤੀ ਨਿਰੰਤਰ ਸੇਵਾਵਾਂ ਦਾ ਸੰਖੇਪ ਵਿੱਚ ਵਿਆਪਕ ਸ਼ਰਧਾ ਸਤਿਕਾਰ ਸ਼ਬਦਾਂ ਵਿਚ ਬਿਆਨ ਕੀਤਾ।ਇਸ ਮੌਕੇ ਸੂਬਾ ਪਾਰਟੀ ਵੱਲੋਂ ਸਾਥੀ ਵੇਦ ਪ੍ਰਕਾਸ਼ ਦੀ ਤਰੱਕੀ, ਪਾਰਟੀ ਗਤੀਵਿਧੀਆਂ ਤੇ ਸਮਾਜ ਸੇਵਾ ਵਿਚ ਸੁਨੀਤਾ ਰਾਣੀ ਦਾ ਵੱਡਾ ਸਹਿਯੋਗ ਦੱਸਿਆ। ਅਰਸ਼ੀ ਪਰਵਾਰ ਵੱਲੋਂ ਦਲਜੀਤ ਕੌਰ ਅਰਸ਼ੀ ਨੇ ਭਾਵੁਕ ਸ਼ਰਧਾਂਜਲੀ ਭੇਟ ਕਰਦਿਆਂ ਭੈਣ ਸੁਨੀਤਾ ਰਾਣੀ ਦਾ ਵਿਛੋੜਾ ਪਾਰਟੀ ਤੇ ਪਰਵਾਰ ਲਈ ਵੱਡਾ ਘਾਟਾ ਦੱਸਿਆ।
ਕੰਟਰੋਲ ਕਮਿਸ਼ਨ ਦੇ ਚੇਅਰਮੈਨ ਰਮੇਸ਼ ਰਤਨ, ਕਿਸਾਨ ਆਗੂ ਹਰਦੇਵ ਸਿੰਘ ਬਖਸ਼ੀਵਾਲਾ, ਭਰਪੂਰ ਸਿੰਘ ਬੱਲਾਪੁਰ ਜ਼ਿਲ੍ਹਾ ਸਕੱਤਰ ਮਲੇਰਕੋਟਲਾ, ਰਕੇਸ਼ ਕੁਮਾਰ ਜੈਨ ਜ਼ਿਲ੍ਹਾ ਪ੍ਰਧਾਨ ਭਾਜਪਾ, ਰੂਪ ਸਿੰਘ ਢਿੱਲੋਂ, ਸੀ ਪੀ ਆਈ ਐੱਮ ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਸਵਰਨਜੀਤ ਦਲਿਓ, ਕਾਂਗਰਸੀ ਆਗੂ ਸਤਪਾਲ ਮੂਲਾ ਸਿੰਘ ਵਾਲਾ, ਅਮਰੀਕ ਸਿੰਘ ਫਫੜੇ, ਸਤਪਾਲ ਕਟੋਦੀਆ, ਹਰਪ੍ਰੀਤ ਪਿਆਰੀ, ਹਰਿੰਦਰ ਸਿੰਘ ਸਾਹਨੀ, ਪ੍ਰੇਮ ਕੁਮਾਰ ਐੱਮ ਸੀ, ਸੁਖਵਿੰਦਰ ਸੁੱਖੀ ਐੱਮ ਸੀ, ਆੜ੍ਹਤੀਆ ਐਸੋਸੀਏਸ਼ਨ ਬੁਢਲਾਡਾ, ਅਗਰਵਾਲ ਸਭਾ, ਰਤਨ ਭੋਲਾ, ਮਲਕੀਤ ਮੰਦਰਾਂ, ਸੀਤਾ ਰਾਮ ਗੋਬਿੰਦਪੁਰਾ, ਜਗਸੀਰ ਰਾਏ ਕੇ, ਹਰਦਿਆਲ ਸਿੰਘ ਦਾਤੇਵਾਸ, ਮਾਸਟਰ ਅਵਤਾਰ ਸਿੰਘ, ਹਰਕੇਸ਼ ਮੰਡੇਰ, ਪਵਨ ਸ਼ਰਮਾ ਆਦਿ ਆਗੂਆਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ।ਅੰਤ ਵਿੱਚ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਉਡਤ ਨੇ ਧੰਨਵਾਦ ਕੀਤਾ ਗਿਆ।ਇਸ ਮੌਕੇ ਪਰਵਾਰਕ ਮੈਂਬਰਾਂ ਤੋਂ ਇਲਾਵਾ ਰਿਸ਼ਤੇਦਾਰਾਂ ਨੇ ਵੀ ਸ਼ਮੂਲੀਅਤ ਕੀਤੀ।