‘ਆਪ’ ਸਰਕਾਰ ਨੇ ਕੇਂਦਰ ਦੇ ਕਹਿਣ ’ਤੇ ਮੋਰਚੇ ਚੁਕਵਾਏ : ਪੰਧੇਰ

0
157

ਪਟਿਆਲਾ (ਰਾਜਿੰਦਰ ਸਿੰਘ ਥਿੰਦ)-ਜੇਲ੍ਹੋਂ ਰਿਹਾਅ ਹੋ ਕੇ ਪਰਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸ਼ੁੱਕਰਵਾਰ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਮੋਰਚੇ ਖਦੇੜਨ ਦੇ ਮਾਮਲੇ ’ਤੇ ਦੋਸ਼ ਲਾਇਆ ਕਿ ਇਹ ਸਭ ਪੰਜਾਬ ਦੀ ‘ਆਪ’ ਸਰਕਾਰ ਨੇ ਕੇਂਦਰ ਦੀ ਭਾਜਪਾ ਸਰਕਾਰ ਦੇ ਕਹਿਣ ’ਤੇ ਕੀਤਾ।
ਉਨ੍ਹਾ ਇਹ ਵੀ ਕਿਹਾ ਕਿ ਹੁਣ ਸਾਬਤ ਹੋ ਗਿਆ ਹੈ ਕਿ 2027 ਦੀਆਂ ਚੋਣਾਂ ਭਾਜਪਾ ਤੇ ‘ਆਪ’ ਇੱਕਜੁੱਟ ਹੋ ਕੇ ਲੜਨਗੇ।
ਪੰਧੇਰ ਨੇ ਕਿਸਾਨ ਜਥੇਬੰਦੀਆਂ ਵਿੱਚ ਏਕਤਾ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਨ੍ਹਾ ਦਾ ਕਹਿਣਾ ਸੀ ਕਿ ਬਿਨਾਂ ਸ਼ੱਕ ਆਪਸੀ ਮੱਤਭੇਦ ਹੁੰਦੇ ਹਨ, ਪਰ ਸਰਕਾਰਾਂ ਦੇ ਖਿਲਾਫ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਲੜਨਾ ਚਾਹੀਦਾ ਹੈ। ਪੰਧੇਰ ਨੂੰ ਵੀਰਵਾਰ ਰਾਤ ਮੁਕਤਸਰ ਜੇਲ੍ਹ ਵਿੱਚੋਂ ਰਿਹਾਅ ਕੀਤਾ ਗਿਆ ਸੀ ਤੇ ਉਹ ਸ਼ੁੱਕਰਵਾਰ ਬਹਾਦਰਗੜ੍ਹ ’ਚ ਪੁਲਸ ਕਬਜ਼ੇ ’ਚੋਂ ਆਪਣੀ ਗੱਡੀ ਲੈਣ ਆਏ ਸਨ।