‘ਸੁਰੱਖਿਆ ਹਟਾਈ ਨਹੀਂ, ਘਟਾਈ ਹੈ’

0
10

ਚੰਡੀਗੜ੍ਹ (ਗੁਰਜੀਤ ਬਿੱਲਾ) -ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਵਾਪਸ ਲਏ ਜਾਣ ਦੇ ਦਾਅਵਿਆਂ ਨੂੰ ਰੱਦ ਕਰਦੇ ਹੋਏ ਸਪੈਸ਼ਲ ਡੀ ਜੀ ਪੀ (ਅਮਨ-ਕਾਨੂੰਨ) ਅਰਪਿਤ ਸ਼ੁਕਲਾ ਨੇ ਬੁੱਧਵਾਰ ਕਿਹਾ ਕਿ ਸੁਰੱਖਿਆ ਘਟਾਈ ਗਈ ਹੈ। ਉਨ੍ਹਾ ਕਿਹਾ ਕਿ ਮਜੀਠੀਆ ਦੀ ਸੁਰੱਖਿਆ ਵਾਪਸ ਲਏ ਜਾਣ ਦੀਆਂ ਰਿਪੋਰਟਾਂ ਸਹੀ ਨਹੀਂ ਹਨ। ਸੁਰੱਖਿਆ ਕਵਰ ਖਤਰੇ ਦੇ ਆਧਾਰ ’ਤੇ ਪ੍ਰਦਾਨ ਕੀਤਾ ਜਾਂਦਾ ਹੈ। ਸੁਰੱਖਿਆ ਸਮੀਖਿਆ ਕਮੇਟੀ ਸਮੇਂ-ਸਮੇਂ ’ਤੇ ਇਸ ਦੀ ਸਮੀਖਿਆ ਕਰਦੀ ਹੈ ਅਤੇ ਖਤਰੇ ਦੀ ਧਾਰਨਾ ਦੇ ਆਧਾਰ ’ਤੇ ਸੁਰੱਖਿਆ ਵਧਾਉਣ ਜਾਂ ਘਟਾਉਣ ਦਾ ਫੈਸਲਾ ਕਰਦੀ ਹੈ। ਤਾਜ਼ਾ ਮੀਟਿੰਗ ਵਿੱਚ ਕਮੇਟੀ ਦੀਆਂ ਸਿਫਾਰਸ਼ਾਂ ਦੇ ਆਧਾਰ ’ਤੇ ਮਜੀਠੀਆ ਦੀ ਸੁਰੱਖਿਆ ਘਟਾ ਦਿੱਤੀ ਗਈ ਹੈ ਅਤੇ ਹੁਣ ਵੀ ਉਨ੍ਹਾ ਕੋਲ ਸੁਰੱਖਿਆ ਹੈ, ਜਿਸ ਵਿੱਚ ਇਕ ਐਸਕਾਰਟ ਵਾਹਨ ਅਤੇ ਗੰਨਮੈਨ ਕਾਫੀ ਗਿਣਤੀ ਵਿੱਚ ਹਨ।