ਊਠ ਤੋਂ ਛਾਨਣੀ ਲਾਹੀ

0
115

ਨਵੀਂ ਦਿੱਲੀ : ਵ੍ਹਾਈਟ ਹਾਊਸ ਦੇ ਇੱਕ ਦਸਤਾਵੇਜ਼ ਦੇ ਅਨੁਸਾਰ ਅਮਰੀਕਾ ਨੇ ਭਾਰਤ ’ਤੇ ਲਗਾਏ ਜਾਣ ਵਾਲੀ ਦਰਾਮਦਗੀ ਡਿਊਟੀ ਨੂੰ 27 ਫੀਸਦੀ ਤੋਂ ਘਟਾ ਕੇ 26 ਫੀਸਦੀ ਕਰ ਦਿੱਤਾ ਹੈ। ਇਹ ਟੈਕਸ 9 ਅਪ੍ਰੈਲ ਤੋਂ ਸ਼ੁਰੂ ਹੋਣਾ ਹੈ।
ਬੁੱਧਵਾਰ ਨੂੰ ਵੱਖ-ਵੱਖ ਦੇਸ਼ਾਂ ਵਿਰੁੱਧ ਜਵਾਬੀ ਟੈਕਸ ਦਾ ਐਲਾਨ ਕਰਦੇ ਹੋਏ ਟਰੰਪ ਨੇ ਇੱਕ ਚਾਰਟ ਚੁੱਕਿਆ ਹੋਇਆ ਸੀ, ਜਿਸ ਵਿੱਚ ਭਾਰਤ, ਚੀਨ, ਯੂ ਕੇ ਅਤੇ ਯੂਰਪੀਨ ਯੂਨੀਅਨ ਵਰਗੇ ਦੇਸ਼ਾਂ ਨੂੰ ਹੁਣ ਭੁਗਤਾਨ ਕਰਨ ਵਾਲੇ ਟੈਕਸ ਦਿਖਾਏ ਗਏ ਸਨ। ਚਾਰਟ ਨੇ ਸੰਕੇਤ ਦਿੱਤਾ ਕਿ ਭਾਰਤ ਨੇ ਮੁਦਰਾ ਹੇਰਾਫੇਰੀ ਅਤੇ ਵਪਾਰ ਰੁਕਾਵਟਾਂ ਸਮੇਤ 52 ਫੀਸਦੀ ਟੈਕਸ ਲਗਾਏ ਸਨ ਅਤੇ ਅਮਰੀਕਾ ਹੁਣ ਭਾਰਤ ਤੋਂ 26 ਫੀਸਦੀ ਦੀ ਛੋਟ ਵਾਲਾ ਜਵਾਬੀ ਟੈਕਸ ਵਸੂਲੇਗਾ। ਪਹਿਲਾਂ ਵ੍ਹਾਈਟ ਹਾਊਸ ਦੇ ਦਸਤਾਵੇਜ਼ਾਂ ਵਿੱਚ ਭਾਰਤ ’ਤੇ 27 ਫੀਸਦੀ ਡਿਊਟੀ ਦਿਖਾਈ ਗਈ ਸੀ।
ਹਾਲਾਂਕਿ ਨਵੀਨਤਮ ਅਪਡੇਟ ਦੇ ਅਨੁਸਾਰ ਇਸ ਨੂੰ ਘਟਾ ਕੇ 26 ਫੀਸਦੀ ਕਰ ਦਿੱਤਾ ਗਿਆ ਹੈ। ਉਦਯੋਗ ਮਾਹਰਾਂ ਨੇ ਕਿਹਾ ਕਿ ਇੱਕ ਫੀਸਦੀ ਦਾ ਬਹੁਤਾ ਪ੍ਰਭਾਵ ਨਹੀਂ ਪਵੇਗਾ।