ਸ਼ੇਅਰ ਬਾਜ਼ਾਰ ’ਚ ਵੱਡੀ ਗਿਰਾਵਟ

0
166

ਮੁੰਬਈ : ਟਰੰਪ ਵੱਲੋਂ ਜਵਾਬੀ ਟੈਰਿਫ ਐਲਾਨੇ ਜਾਣ ਤੋਂ ਬਾਅਦ ਸ਼ੁੱਕਰਵਾਰ ਸੈਂਸੈਕਸ ਤੇ ਨਿਫਟੀ ਵਿੱਚ ਭਾਰੀ ਗਿਰਾਵਟ ਆਈ। ਵਿਦੇਸ਼ੀ ਫੰਡਾਂ ਦੀ ਨਿਕਾਸੀ ਦੇ ਚਲਦਿਆਂ ਵੀ ਬਜ਼ਾਰ ਪ੍ਰਭਾਵਤ ਹੋਇਆ ਹੈ। ਸੈਂਸੈਕਸ 930.67 ਅੰਕ ਡਿੱਗ ਕੇ 75,364.69 ’ਤੇ ਆ ਗਿਆ। ਕਾਰੋਬਾਰ ਦੌਰਾਨ ਇੱਕ ਵਾਰ ਤਾਂ 1054.81 ਅੰਕ ਡਿੱਗ ਗਿਆ ਸੀ।
ਨਿਫਟੀ 345.65 ਅੰਕ ਡਿੱਗ ਕੇ 22,867.90 ਅੰਕ ’ਤੇ ਬੰਦ ਹੋਇਆ।