ਉਦਯੋਗਮੰਡਲਮ : ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਐਤਵਾਰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੋਕਸਭਾ ਸੀਟਾਂ ਦੀ ਪ੍ਰਸਤਾਵਤ ਹੱਦਬੰਦੀ ਪ੍ਰਕਿਰਿਆ ਦੇ ਸੰਬੰਧ ’ਚ ਸੂਬੇ ਦੇ ਲੋਕਾਂ ਦੇ ਤੌਖਲੇ ਦੂਰ ਕਰਨੇ ਚਾਹੀਦੇ ਹਨ। ਸਟਾਲਿਨ ਨੇ ਕਿਹਾ ਕਿ ਮੋਦੀ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸੰਸਦ ਵਿੱਚ ਇੱਕ ਮਤਾ ਪਾਸ ਕੀਤਾ ਜਾਵੇ ਤਾਂ ਕਿ ਤਾਮਿਲਨਾਡੂੁ ਦੇ ਅਧਿਕਾਰਾਂ ’ਤੇ ਲਗਾਮ ਨਾ ਲੱਗੇ। ਕੀ ਹੱਦਬੰਦੀ ਨਾਲ ਤਾਮਿਲਨਾਡੂ ਦੀਆਂ ਸੰਸਦੀ ਸੀਟਾਂ ਨਹੀਂ ਘਟਣਗੀਆਂ? ਇਸ ਬਾਰੇ ਪੁੱਛਣਾ ਤਾਮਿਲਨਾਡੂ ਦਾ ਅਧਿਕਾਰ ਹੈ। ਇੱਥੇ ਇੱਕ ਹਰਮਨਪਿਆਰੇ ਸੈਲਾਨੀ ਸਥਾਨ ਲਈ ਕਈ ਪ੍ਰੋਜੈਕਟਾਂ ਦਾ ਉਦਘਾਟਨ ਤੇ ਨਵੇਂ ਪ੍ਰਾਜੈਕਟਾਂ ਦਾ ਐਲਾਨ ਕਰਨ ਮਗਰੋਂ ਸਟਾਲਿਨ ਨੇ ਕਿਹਾ ਕਿ ਉਨ੍ਹਾ ਨੇ ਪ੍ਰਸਤਾਵਤ ਹੱਦਬੰਦੀ ਨਾਲ ਸੰਬੰਧਤ ਤੌਖਲਿਆਂ ਬਾਰੇ ਮੰਗ-ਪੱਤਰ ਸੌਂਪਣ ਲਈ ਪ੍ਰਧਾਨ ਮੰਤਰੀ ਤੋਂ ਮਿਲਣ ਲਈ ਸਮਾਂ ਮੰਗਿਆ ਹੈ।