ਸਰਕਾਰ ਸੁੱਤੀ ਪਈ : ਪਾਇਲਟ

0
17

ਨਵੀਂ ਦਿੱਲੀ : ਅਮਰੀਕਾ ਵੱਲੋਂ ਨਵੇਂ ਟੈਕਸ ਲਾਏ ਜਾਣ ਨੂੰ ਲੈ ਕੇ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਾਂਗਰਸ ਦੇ ਜਨਰਲ ਸਕੱਤਰ ਸਚਿਨ ਪਾਇਲਟ ਨੇ ਦੋਸ਼ ਲਾਇਆ ਹੈ ਕਿ ਸਰਕਾਰ ਸੁੱਤੀ ਪਈ ਹੈ ਅਤੇ ਭਾਰਤੀ ਹਿੱਤਾਂ ਦੀ ਕੁਰਬਾਨੀ ਦੇਣ ਲਈ ਅਮਰੀਕੀ ਦਬਾਅ ਹੇਠ ਹੈ। ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਪਿਛਲੀ ਅਮਰੀਕਾ ਯਾਤਰਾ ਦੌਰਾਨ ਸਿਰਫ ਤਸਵੀਰਾਂ ਖਿਚਵਾਉਣ ਤੇ ਤੋਹਫਿਆਂ ਦਾ ਲੈਣ-ਦੇਣ ਕਰਨ ਦੀ ਥਾਂ ਰਚਨਾਤਮਕ ਹੱਲ ਕੱਢਣਾ ਚਾਹੀਦਾ ਸੀ। ਪਾਇਲਟ ਨੇ ਕਿਹਾ ਕਿ ਅਜਿਹੇ ਸਮੇਂ ਜਦੋਂ ਦੁਨੀਆ ਅਮਰੀਕਾ ਵੱਲੋਂ ਲਾਏ ਗਏ ਜਵਾਬੀ ਟੈਕਸ ’ਤੇ ਪ੍ਰਤੀਕਿਰਿਆ ਜ਼ਾਹਰ ਕਰ ਰਹੀ ਹੈ, ਭਾਰਤ ਸਰਕਾਰ ਸਿਰਫ ਸਮਾਂ ਲੰਘਾ ਰਹੀ ਹੈ ਅਤੇ ਸਭ ਕੁਝ ਕਿਸਮਤ ’ਤੇ ਛੱਡ ਰਹੀ ਹੈ।