ਅੰਮਿ੍ਰਤਸਰ : ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਇੱਕ ਭਾਰਤੀ ਯਾਤਰੀ ਚੰਨਣ ਸਿੰਘ ਕੋਲੋਂ 7.7 ਕਿੱਲੋ ਗਾਂਜਾ ਬਰਾਮਦ ਕੀਤਾ ਹੈ, ਜਿਸ ਦੀ ਮਾਰਕਿਟ ਵਿੱਚ ਕੀਮਤ 7.7 ਕਰੋੜ ਰੁਪਏ ਬਣਦੀ ਹੈ। ਉਹ ਲੱਗਭੱਗ 11:30 ਵਜੇ ਹਵਾਈ ਅੱਡੇ ’ਤੇ ਪੁੱਜਿਆ ਸੀ। ਉਸ ਨੇ ਗਾਂਜਾ ਖਾਣ-ਪੀਣ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਡੱਬੀਆਂ ਵਿੱਚ ਪਾਇਆ ਹੋਇਆ ਸੀ।