ਹਾਦਸੇ ’ਚ 4 ਜਣਿਆਂ ਦੀ ਮੌਤ, ਬੱਕਰੇ ਦਾ ਬਚਾਅ

0
39

ਜਬਲਪੁਰ : ਚਾਰਗਾਵਾਂ ਥਾਣਾ ਖੇਤਰ ’ਚ ਐੱਸ ਯੂ ਵੀ ਪੁਲ ਦੀ ਰੇਲਿੰਗ ਤੋੜ ਕੇ ਨਦੀ ਵਿੱਚ ਡਿੱਗ ਗਈ। ਨਤੀਜੇ ਵਜੋਂ ਚਾਰ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਦੋ ਜ਼ਖਮੀ ਹੋ ਗਏ। ਇਹ ਪਰਵਾਰ ਬੱਕਰੇ ਦੀ ਬਲੀ ਦੇਣ ਜਾ ਰਿਹਾ ਸੀ। ਬੱਕਰਾ ਬਚ ਗਿਆ, ਪਰ ਉਸ ਦਾ ਕੰਨ ਵੱਢਿਆ ਗਿਆ। ਹਾਦਸਾ ਜਬਲਪੁਰ ਤੋਂ ਲਗਭਗ 30 ਕਿਲੋਮੀਟਰ ਦੂਰ ਚਾਰਗਾਵਾਂ-ਜਬਲਪੁਰ ਸੜਕ ’ਤੇ ਵਾਪਰਿਆ।