ਸਾਈਬਰ ਧੋਖਾਧੜੀ ਗਰੋਹ ਦੇ 3 ਮੈਂਬਰ ਫੜੇ

0
17

ਜਲੰਧਰ : ਕਮਿਸ਼ਨਰੇਟ ਪੁਲਸ ਜਲੰਧਰ ਨੇ ਸਾਈਬਰ ਧੋਖਾਧੜੀ ਵਿੱਚ ਸ਼ਾਮਲ ਤਿੰਨ ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ 24 ਲੱਖ ਰੁਪਏ ਦੀ ਨਕਦੀ, 14 ਮੋਬਾਈਲ ਫੋਨ, ਇੱਕ ਲੈਪਟਾਪ, 19 ਬੈਂਕ ਪਾਸਬੁੱਕਾਂ ਅਤੇ 43 ਏ ਟੀ ਐੱਮ ਕਾਰਡ ਬਰਾਮਦ ਕੀਤੇ ਹਨ। ਪੁਲਸ ਸਟੇਸ਼ਨ ਨਵੀਂ ਬਾਰਾਦਰੀ ਨੂੰ ਜਲੰਧਰ ਦੇ ਹੋਟਲ ਐੱਮ-1 ਵਿੱਚ ਸਾਈਬਰ ਧੋਖਾਧੜੀ ਗਰੋਹ ਦੀ ਮੌਜੂਦਗੀ ਬਾਰੇ ਸੂਚਨਾ ਮਿਲੀ ਸੀ। ਛਾਪਾ ਮਾਰ ਕੇ ਤਿੰਨ ਸ਼ੱਕੀਆਂ ਨੂੰ ਗਿ੍ਰਫਤਾਰ ਕਰ ਲਿਆ ਗਿਆ। ਮੁਲਜ਼ਮਾਂ ਦੀ ਪਛਾਣ ਜਲੰਧਰ ਦੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੇ ਵਰੁਣ ਆਂਚਲ ਤੇ ਮਧੂਬਨ ਕਲੋਨੀ ਦੇ ਅਨਿਲ ਅਤੇ ਮੋਰਬੀ ਰੋਡ, ਰਾਜਕੋਟ, ਗੁਜਰਾਤ ਦੇ ਦੂਧਾਗਰਾ ਰਿੰਪਲ ਵਜੋਂ ਹੋਈ ਹੈ। ਮੁਲਜ਼ਮਾਂ ਦਾ ਤਿੰਨ ਦਿਨਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।