ਏ ਐੱਸ ਆਈ ਤੇ ਸਿਪਾਹੀ ’ਤੇ ਹਮਲਾ

0
98

ਮੁਕਤਸਰ : ਗਿੱਦੜਬਾਹਾ ਸ਼ਹਿਰ ਦੇ ਭਾਗੂ ਰੋਡ ’ਤੇ ਝੁੱਗੀਆਂ ਵਿੱਚ ਨਸ਼ੀਲੇ ਪਦਾਰਥਾਂ ਦੀ ਭਾਲ ਕਰਨ ਗਏ ਏ ਐੱਸ ਆਈ ਰਾਜ ਬਹਾਦਰ ਤੇ ਕਾਂਸਟੇਬਲ ਜਸਪ੍ਰੀਤ ਸਿੰਘ ’ਤੇ ਵੀਰਵਾਰ ਸ਼ਾਮ ਨੂੰ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ ਗਿਆ। ਜ਼ਖਮੀ ਪੁਲਸ ਮੁਲਾਜ਼ਮਾਂ ਨੇ ਦੱਸਿਆ ਕਿ ਉਹ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਇਲਾਕੇ ਵਿੱਚ ਗਏ ਸਨ, ਪਰ ਕੁਝ ਮਰਦਾਂ ਅਤੇ ਔਰਤਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਬਾਅਦ ਵਿੱਚ ਉਨ੍ਹਾਂ ਸੀਨੀਅਰ ਅਧਿਕਾਰੀਆਂ ਨੂੰ ਘਟਨਾ ਬਾਰੇ ਸੂਚਿਤ ਕੀਤਾ। ਗਿੱਦੜਬਾਹਾ ਦੇ ਡੀ ਐੱਸ ਪੀ ਅਵਤਾਰ ਸਿੰਘ ਨੇ ਸ਼ੁੱਕਰਵਾਰ ਕਿਹਾ, ਹਮਲਾਵਰਾਂ ਨੇ ਡੰਡਿਆਂ, ਪੱਥਰਾਂ ਅਤੇ ਇੱਟਾਂ ਦੀ ਵਰਤੋਂ ਕੀਤੀ। ਦੋ ਔਰਤਾਂ ਸਮੇਤ ਚਾਰ ਵਿਅਕਤੀਆਂ ਖਿਲਾਫ ਗਿੱਦੜਬਾਹਾ ਪੁਲਸ ਸਟੇਸ਼ਨ ’ਚ ਮਾਮਲਾ ਦਰਜ ਕੀਤਾ ਗਿਆ ਹੈ।