ਸੰਗਰੂਰ ਨਗਰ ਕੌਂਸਲ ’ਤੇ ਵੀ ‘ਆਪ’ ਦਾ ਕਬਜ਼ਾ

0
19

ਸੰਗਰੂਰ (ਪ੍ਰਵੀਨ ਸਿੰਘ)-ਸੰਗਰੂਰ ਨਗਰ ਕੌਂਸਲ ’ਤੇ ਵੀ ਆਪ ਦਾ ਕਬਜ਼ਾ ਹੋ ਗਿਆ ਹੈ।ਸ਼ਨੀਵਾਰ ਨੂੰ ‘ਆਪ’ ਕੌਂਸਲਰ ਭੁਪਿੰਦਰ ਸਿੰਘ ਨੂੰ ਪੂਰਨ ਬਹੁਮੱਤ ਨਾਲ ਪ੍ਰਧਾਨ, ਪ੍ਰੀਤ ਜੈਨ ਨੂੰ ਸੀਨੀਅਰ ਮੀਤ ਪ੍ਰਧਾਨ ਤੇ �ਿਸ਼ਨ ਲਾਲ ਨੂੰ ਮੀਤ ਪ੍ਰਧਾਨ ਚੁਣਿਆ ਗਿਆ।ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਤਿੰਨਾਂ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਮਾਨ ਸਰਕਾਰ ਸੰਗਰੂਰ ਦੇ ਵਿਕਾਸ ਲਈ ਵਚਨਬੱਧ ਹੈ।ਸਾਡੇ ਪ੍ਰਧਾਨ, ਮੀਤ ਪ੍ਰਧਾਨ ਸਮੇਤ ਸਾਰੇ ਕੌਂਸਲਰ ਸੰਗਰੂਰ ਦੇ ਵਿਕਾਸ ਲਈ ਦਿਨ-ਰਾਤ ਕੰਮ ਕਰਨਗੇ ਤੇ ਸਥਾਨਕ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨਗੇ।