ਪੋਪ ਫਰਾਂਸਿਸ ਦੀ ਅੰਤਮ ਯਾਤਰਾ ’ਚ ਢਾਈ ਲੱਖ ਲੋਕ ਸ਼ਾਮਲ

0
138

ਵੈਟੀਕਨ ਸਿਟੀ : ਪੋਪ ਫਰਾਂਸਿਸ, ਜਿਨ੍ਹਾ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ ਸੀ, ਦਾ ਅੰਤਮ ਸੰਸਕਾਰ ਸਨਿੱਚਰਵਾਰ ਨੂੰ ਸੇਂਟ ਪੀਟਰਜ਼ ਸਕੁਏਅਰ ਵਿਖੇ ਸੇਂਟ ਪੀਟਰਜ਼ ਬੇਸਿਲਿਕਾ ਦੀਆਂ ਘੰਟੀਆਂ ਵਜਾਉਣ ਨਾਲ ਸਮਾਪਤ ਹੋ ਗਿਆ। ਘੰਟੀਆਂ ਦੀ ਇਹ ਆਵਾਜ਼ 2 ਘੰਟੇ ਅਤੇ 10 ਮਿੰਟ ਲੰਮੀ ਸਰਵਿਸ ਦੇ ਅੰਤ ਦਾ ਸੰਕੇਤ ਸੀ। ਪੋਪ ਫਰਾਂਸਿਸ ਨੂੰ ਸ਼ਰਧਾਂਜਲੀ ਦੇਣ ਲਈ ਰੋਮ ਦੀਆਂ ਸੜਕਾਂ ’ਤੇ ਵੱਡੀ ਭੀੜ ਕਤਾਰ ਵਿੱਚ ਖੜ੍ਹੀ ਸੀ, ਕਿਉਂਕਿ ਉਨ੍ਹਾ ਦਾ ਤਾਬੂਤ ਲੈ ਕੇ ਜਾਣ ਵਾਲਾ ਚਿੱਟਾ ਪੋਪਮੋਬਾਈਲ ਵੈਟੀਕਨ ਦੇ ਪਾਰ ਮੋਟਰਸਾਈਕਲਾਂ ਨਾਲ ਪੋਪ ਦੇ ਅੰਤਮ ਵਿਰਾਮ ਸਥਾਨ ਵੱਲ ਜਾ ਰਿਹਾ ਸੀ, ਜੋ ਉਨ੍ਹਾ ਦੀ ਪਸੰਦ ਦੀ ਜਗ੍ਹਾ ਸੀ। ਪੋਪ ਫਰਾਂਸਿਸ ਦੇ ਤਾਬੂਤ ਨੂੰ ਟਾਈਬਰ ਦਰਿਆ ਦੇ ਪਾਰ ਰੋਮ ਦੇ ਪੰਜਵੀਂ ਸਦੀ ਦੇ ਚਰਚ ਬੇਸਿਲਿਕਾ ਡੀ ਸਾਂਤਾ ਮਾਰੀਆ ਮੈਗੀਓਰ ਵਿੱਚ ਲਿਜਾਇਆ ਗਿਆ, ਜਿੱਥੇ ਪੋਪ ਦੀ ਦੇਹ ਦੇ ਆਉਣ ਤੋਂ ਪਹਿਲਾਂ ਘੰਟੀਆਂ ਵਜਾਈਆਂ ਗਈਆਂ। ਸੇਂਟ ਮੈਰੀ ਮੇਜਰ ਦੀ ਬੇਸਿਲਿਕਾ ਇੱਕ ਅਜਿਹੀ ਜਗ੍ਹਾ ਸੀ, ਜਿੱਥੇ ਪੋਪ ਆਪਣੇ 12 ਸਾਲਾਂ ਦੇ ਪੋਪ ਕਾਰਜਕਾਲ ਦੌਰਾਨ ਅਕਸਰ ਆਉਂਦੇ-ਜਾਂਦੇ ਸਨ। ਪੋਪ ਫਰਾਂਸਿਸ ਦਾ ਤਾਬੂਤ ਇਟਲੀ ਦੀ ਰਾਜਧਾਨੀ ਦੇ ਇਤਿਹਾਸਕ ਸਥਾਨਾਂ ਵਿੱਚੋਂ ਇੱਕ ਕੋਲੋਸੀਅਮ ਕੋਲੋਂ ਲੰਘਿਆ। ਉਪਰੋਂ ਖੁੱਲ੍ਹੇ ਤਾਬੂਤ ਨੂੰ ਪੋਪਮੋਬਾਈਲ ਵਿੱਚ ਲਿਜਾਇਆ ਗਿਆ ਸੀ, ਜਿਸ ਨੂੰ ਪੋਪ ਨੇ 2015 ਦੀ ਫਿਲਪੀਨਜ਼ ਦੀ ਆਪਣੀ ਯਾਤਰਾ ਦੌਰਾਨ ਵਰਤਿਆ ਸੀ।
ਵੈਟੀਕਨ ਨੇ ਇੱਕ ਬਿਆਨ ਵਿੱਚ ਕਿਹਾ, ‘ਸਮਰੱਥ ਅਧਿਕਾਰੀ ਸਾਨੂੰ ਸੂਚਿਤ ਕਰਦਾ ਹੈ ਕਿ ਜਦੋਂ ਕਿ ਪੋਪ ਫਰਾਂਸਿਸ ਦਾ ਅੰਤਮ ਸੰਸਕਾਰ ਖਤਮ ਹੋ ਗਿਆ ਹੈ ਤੇ ਇਸ ਮੌਕੇ 2,50, 000 ਤੋਂ ਵੱਧ ਲੋਕ ਮੌਜੂਦ ਹਨ।’ ਸਰਵਿਸ ਦਾ ਸਮਾਪਨ ਬਲੈੱਸਡ ਵਰਜਿਨ ਮੈਰੀ ਦੇ ਕੈਂਟੀਕਲ ਨਾਲ ਹੋਇਆ, ਜਿਸ ਨੂੰ ਮੈਗਨੀਫਿਕੇਟ ਵੀ ਕਿਹਾ ਜਾਂਦਾ ਹੈ। ਇਸ ਮੌਕੇ ਲੋਕ ਬਹੁਤ ਹੀ ਸੋਗ ਦੇ ਆਲਮ ਵਿੱਚ ਸਨ। ਕਾਰਡੀਨਲ ਬੈਟਿਸਟਾ ਰੇ ਨੇ ਕਿਹਾ, ‘‘ਮਨੁੱਖੀ ਨਿੱਘ ਨਾਲ ਭਰਪੂਰ ਅਤੇ ਅੱਜ ਦੀਆਂ ਚੁਣੌਤੀਆਂ ਪ੍ਰਤੀ ਡੂੰਘੇ ਸੰਵੇਦਨਸ਼ੀਲ ਪੋਪ ਫਰਾਂਸਿਸ ਨੇ ਸੱਚਮੁੱਚ ਇਸ ਸਮੇਂ ਦੀਆਂ ਚਿੰਤਾਵਾਂ, ਦੁੱਖਾਂ ਅਤੇ ਉਮੀਦਾਂ ਨੂੰ ਸਾਂਝਾ ਕੀਤਾ। ਉਨ੍ਹਾ ਇਹ ਵੀ ਕਿਹਾ ਕਿ ਮਰਹੂਮ ਪੋਪ ਨੇ ਸਿੱਧੇ ਅਤੇ ਤਰੀਕੇ ਨਾਲ ਲੋਕਾਂ ਦੇ ਦਿਲਾਂ ਨੂੰ ਛੂਹਿਆ ਤੇ ਉਹ ‘ਲੋਕਾਂ ਦੇ ਪੋਪ’ ਸਨ।’’