ਕਾਰਲ ਮਾਰਕਸ ਦੇ ਜਨਮ ਦਿਹਾੜੇ ’ਤੇ ਵਿਚਾਰ-ਚਰਚਾ 5 ਨੂੰ

0
158

ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਉਲੀਕੇ ਪ੍ਰੋਗਰਾਮ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਾਰਲ ਮਾਰਕਸ ਦੇ 207ਵੇਂ ਜਨਮ ਦਿਹਾੜੇ (5 ਮਈ 1818-5 ਮਈ 2025) ਨੂੰ ਸਮਰਪਤ ਸਮਾਗਮ 5 ਮਈ ਨੂੰ ਦਿਨੇ 10:30 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਏਗਾ।ਇਸ ਸਮਾਗਮ ਵਿੱਚ ‘ਮਾਰਕਸਵਾਦ ਦੀ ਪ੍ਰਸੰਗਕਤਾ’ (ਜਗਰੂਪ), ‘ਪੂੰਜੀਵਾਦ ਦਾ ਸੰਕਟ’ (ਦਰਸ਼ਨ ਖਟਕੜ) ਅਤੇ ‘ਫਾਸ਼ੀਵਾਦ ਦਾ ਉਭਾਰ’ (ਹਰਵਿੰਦਰ ਭੰਡਾਲ) ਆਦਿ ਵਿਸ਼ਿਆਂ ’ਤੇ ਮੁੱਖ ਤੌਰ ’ਤੇ ਆਪਣੇ ਵਿਚਾਰ ਰੱਖਣਗੇ।