ਵੇਰਕਾ ਦੁੱਧ ਦੋ ਰੁਪਏ ਲੀਟਰ ਮਹਿੰਗਾ

0
170

ਚੰਡੀਗੜ੍ਹ : ਪੰਜਾਬ ਸਮੇਤ ਚੰਡੀਗੜ੍ਹ ਵਿੱਚ ਵੇਰਕਾ ਨੇ ਦੁੱਧ ਦੀਆਂ ਕੀਮਤਾਂ 30 ਅਪ੍ਰੈਲ ਤੋਂ ਪ੍ਰਤੀ ਲੀਟਰ 2 ਰੁਪਏ ਵਧਾ ਦਿੱਤੀਆਂ ਹਨ। ਪ੍ਰਤੀ ਲੀਟਰ ਫੁੱਲ ਕਰੀਮ 69 ਰੁਪਏ, ਅੱਧਾ ਲੀਟਰ 35 ਰੁਪਏ, ਲਿਟਰ ਸਟੈਂਡਰਡ ਮਿਲਕ 63 ਰੁਪਏ, ਅੱਧਾ ਲਿਟਰ 32 ਰੁਪਏ ਦਾ ਮਿਲੇਗਾ। ਡਬਲ ਟੋਨ ਮਿਲਕ ਅੱਧਾ ਲੀਟਰ 26 ਰੁਪਏ ਹੋ ਗਿਆ ਹੈ। ਜਾਪਦਾ ਹੈ ਕਿ ਅਮੂਲ ਅਤੇ ਮਦਰ ਡੇਅਰੀ ਵਾਲੇ ਵੀ ਕੀਮਤਾਂ ਵਧਾ ਦੇਣਗੇ।