ਜਸਟਿਸ ਵਰਮਾ ਬਾਰੇ ਰਿਪੋਰਟ ਚੀਫ ਜਸਟਿਸ ਹਵਾਲੇ

0
160

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਦੇ ਤੱਤਕਾਲੀ ਜੱਜ ਜਸਟਿਸ ਯਸ਼ਵੰਤ ਵਰਮਾ ਦੀ ਰਿਹਾਇਸ਼ ਤੋਂ ਨਕਦੀ ਮਿਲਣ ਦੇ ਦੋਸ਼ਾਂ ਦੀ ਜਾਂਚ ਲਈ ਸੁਪਰੀਮ ਕੋਰਟ ਵੱਲੋਂ ਨਿਯੁਕਤ ਤਿੰਨ ਜੱਜਾਂ ਦੇ ਪੈਨਲ ਨੇ ਆਪਣੀ ਜਾਂਚ ਰਿਪੋਰਟ ਭਾਰਤ ਦੇ ਚੀਫ ਜਸਟਿਸ ਸੰਜੀਵ ਖੰਨਾ ਨੂੰ ਸੌਂਪ ਦਿੱਤੀ ਹੈ, ਜਿਹੜੇ ਅਗਲੀ ਬਣਦੀ ਕਾਰਵਾਈ ਕਰਨਗੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਜਸਟਿਸ ਸ਼ੀਲ ਨਾਗੂ, ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ ਜਸਟਿਸ ਜੀ ਐੱਸ ਸੰਧਾਵਾਲੀਆ ਅਤੇ ਕਰਨਾਟਕ ਹਾਈ ਕੋਰਟ ਦੇ ਜਸਟਿਸ ਅਨੂ ਸ਼ਿਵਰਾਮਨ ’ਤੇ ਆਧਾਰਤ ਪੈਨਲ ਨੇ 3 ਮਈ ਨੂੰ ਰਿਪੋਰਟ ਨੂੰ ਅੰਤਮ ਰੂਪ ਦਿੱਤਾ ਸੀ। ਰਿਪੋਰਟ ਵਿੱਚ ਜਸਟਿਸ ਵਰਮਾ ਦੀ ਲੁਟੀਅਨਜ਼ ਦਿੱਲੀ ਸਥਿਤ ਰਿਹਾਇਸ਼ ’ਤੇ 14 ਮਾਰਚ ਨੂੰ ਰਾਤ 11.35 ਵਜੇ ਅੱਗ ਲੱਗਣ ਤੋਂ ਬਾਅਦ ਕਥਿਤ ਤੌਰ ’ਤੇ ਨਕਦੀ ਮਿਲਣ ਦੇ ਵਿਵਾਦ ਸੰਬੰਧੀ ਪੈਨਲ ਦੇ ਨਤੀਜੇ ਸ਼ਾਮਲ ਹਨ।