ਅੱਜ ਪੰਜਾਬ ’ਚ ਮੌਕ ਡਰਿੱਲ

0
101

ਚੰਡੀਗੜ੍ਹ : ਕੇਂਦਰੀ ਗ੍ਰਹਿ ਮੰਤਰਾਲੇ ਨੇ ਪ੍ਰਭਾਵਸ਼ਾਲੀ ਨਾਗਰਿਕ ਰੱਖਿਆ ਦਾ ਮੁਲਾਂਕਣ ਕਰਨ ਲਈ 7 ਮਈ ਨੂੰ 244 ਜ਼ਿਲ੍ਹਿਆਂ ਵਿੱਚ ਮੌਕ ਡਰਿੱਲ ਕਰਨ ਦੇ ਆਦੇਸ਼ ਦਿੱਤੇ ਹਨ। ਚੰਡੀਗੜ੍ਹ ਅਤੇ ਸ਼ਿਮਲਾ ਵੀ ਇਸ ਡਰਿੱਲ ਦਾ ਹਿੱਸਾ ਹੋਣਗੇ। ਪੰਜਾਬ ਦੇ ਅੰਮਿ੍ਰਤਸਰ, ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ, ਰੋਪੜ, ਸੰਗਰੂਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਪਟਿਆਲਾ, ਪਠਾਨਕੋਟ, ਆਦਮਪੁਰ, ਬਰਨਾਲਾ, ਭਾਖੜਾ ਨੰਗਲ, ਹਲਵਾਰਾ, ਕੋਟਕਪੂਰਾ, ਬਟਾਲਾ, ਮੁਹਾਲੀ, ਅਬੋਹਰ ਤੇ ਫਰੀਦਕੋਟ ਵਿੱਚ ਕੈਟਾਗਰੀ-1 ਦੀ ਡਰਿੱਲ ਹੋਵੇਗੀ। ਕੈਟੇਗਰੀ-1 ਉੱਚ ਤਰਜੀਹ, ਕੈਟਾਗਰੀ-2 ਦਰਮਿਆਨੀ ਤਰਜੀਹ ਤੇ ਕੈਟਾਗਰੀ-3 ਘੱਟ ਤਰਜੀਹ ਵਾਲੀ ਹੁੰਦੀ ਹੈ।