ਬਠਿੰਡਾ (ਪਰਵਿੰਦਰਜੀਤ ਸਿੰਘ)-ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਟਾਊਨਸ਼ਿਪ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਦੀ ਸਫਾਈ ਕਰਦੇ ਸਮੇ ਗੈਸ ਚੜ੍ਹਨ ਕਾਰਨ ਤਿੰਨ ਮਜ਼ਦੂਰਾਂ ਦੀ ਮੌਕੇ ’ਤੇ ਮੌਤ ਹੋ ਗਈ। ਮਜ਼ਦੂਰ ਬਠਿੰਡਾ ਜ਼ਿਲ੍ਹੇ ਦੀ ਰਾਮਾ ਮੰਡੀ ਵਿਖੇ ਬਣੀ ਰਿਫਾਈਨਰੀ ਦੇ ਟਾਊਨਸ਼ਿਪ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਦੀ ਸਫਾਈ ਕਰ ਰਹੇ ਸਨ। ਗੈਸ ਚੜ੍ਹਨ ’ਤੇ ਮਜ਼ਦੂਰਾਂ ਨੂੰ ਬਠਿੰਡਾ ਏਮਜ਼ ਭੇਜਿਆ ਗਿਆ, ਪਰ ਉਨ੍ਹਾਂ ਦੀ ਮੌਤ ਹੋ ਗਈ। ਟਾਊਨਸ਼ਿਪ ਵਿੱਚ ਰਿਫਾਈਨਰੀ ਦੇ ਅਧਿਕਾਰੀ ਤੇ ਮੁਲਾਜ਼ਮ ਰਹਿੰਦੇ ਹਨ।




