ਮਹਾਰਾਜਾ ਦਿਲਜੀਤ

0
105

ਨਵੀਂ ਦਿੱਲੀ : ਦਿਲਜੀਤ ਦੋਸਾਂਝ ਨਿਊਯਾਰਕ ’ਚ ਮੇਟ ਗਾਲਾ 2025 ਦੇ ਨੀਲੇ ਕਾਰਪੈਟ ’ਤੇ ਪਟਿਆਲਾ ਦੇ ਮਹਾਰਾਜਾ ਨੂੰ ਸ਼ਰਧਾਂਜਲੀ ਵਜੋਂ ਇੱਕ ਸ਼ਾਹੀ ਸਫੈਦ ਪਹਿਰਾਵੇ ’ਚ ਪੁੱਜਿਆ। ਇਹ ਪਹਿਰਾਵਾ ਅਮਰੀਕੀ-ਨੇਪਾਲੀ ਡਿਜ਼ਾਈਨਰ ਪ੍ਰਬਲ ਗੁਰੰਗ ਵੱਲੋਂ ਡਿਜ਼ਾਈਨ ਕੀਤਾ ਗਿਆ ਸੀ, ਜਿਸ ਨੇ ਪਹਿਲਾਂ ਨਿਊਯਾਰਕ ’ਚ ਮੈਟਰੋਪੋਲੀਟਨ ਮਿਊਜ਼ੀਅਮ ਆਫ ਆਰਟ ਵਿਖੇ ਸਾਲਾਨਾ ਆਯੋਜਿਤ ਫੈਸ਼ਨ ਚੈਰਿਟੀ ਪ੍ਰੋਗਰਾਮ ਲਈ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਲਈ ਪਹਿਰਾਵਾ ਤਿਆਰ ਕੀਤਾ ਸੀ। ਮੇਟ ਗਾਲਾ ਦੌਰਾਨ ਸਿੱਖ ਪਹਿਰਾਵੇ ਦੀ ਨੁਮਾਇੰਦਗੀ ਕਰਦੇ ਹੋਏ ਦਿਲਜੀਤ ਨੇ ਗੋਲਡਨ ਸ਼ੇਰਵਾਨੀ ਪਹਿਨੀ ਹੋਈ ਸੀ। ਇਸ ਦੇ ਨਾਲ ਹੀ ਦਿਲਜੀਤ ਨੇ ਇਕ ਤਹਿਮਤ, ਜਵਾਹਰਾਤਾਂ ਨਾਲ ਜੜੀ ਪੱਗ, ਜਿਸ ਵਿੱਚ ਸਫੈਦ ‘ਕਲਗੀ’ ਮੌਜੂਦ ਸੀ, ਬੰਨ੍ਹੀ ਹੋਈ ਸੀ। ਉਸ ਨੇ ਗਹਿਣਿਆਂ ਨਾਲ ਜੜੀ ਤਲਵਾਰ ਵੀ ਫੜੀ ਹੋਈ ਸੀ, ਜਿਸ ਦੀ ਹੱਥੀ ਸ਼ੇਰ ਦੇ ਸਿਰ ਵਾਲੀ ਸੀ। ਉਸ ਨੇ ਪੰਜਾਬ ਦੇ ਨਕਸ਼ੇ ਅਤੇ ਗੁਰਮੁਖੀ ਵਿੱਚ ਕਢਾਈ ਵਾਲੇ ਅੱਖਰਾਂ ਵਾਲਾ ਇੱਕ ਕੇਪ (ਕੱਪੜਾ) ਵੀ ਦਿਖਾਇਆ।