ਰੂਸੀ ਡਿਫੈਂਸ ਸਿਸਟਮ ਨਾਲ ਕੀਤੇ ਪਾਕਿਸਤਾਨੀ ਹਮਲੇ ਨਾਕਾਮ

0
124

ਨਵੀਂ ਦਿੱਲੀ : ਭਾਰਤ ਦੇ ਏਕੀਕਿ੍ਰਤ ਹਵਾਈ ਰੱਖਿਆ ਗਰਿੱਡ ਨੇ ਬੁੱਧਵਾਰ ਰਾਤ ਦੇਸ਼ ਭਰ ਵਿੱਚ 15 ਸਥਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਪਾਕਿਸਤਾਨ ਦੀ ਕੋਸ਼ਿਸ਼ ਨੂੰ ਸਫਲਤਾਪੂਰਵਕ ਨਾਕਾਮ ਕਰ ਦਿੱਤਾ। ਇਹ ਗਰਿੱਡ ਦੋ ਬਰੋ-ਬਰਾਬਰ ਪ੍ਰਣਾਲੀਆਂ ’ਤੇ ਕੰਮ ਕਰਦਾ ਹੈ, ਭਾਵ ਖਤਰਿਆਂ ਨੂੰ ਟਰੈਕ ਕਰਨਾ ਅਤੇ ਹਮਲਾਵਰ ਜਵਾਬੀ ਉਪਾਅ ਸ਼ੁਰੂ ਕਰਨਾ।
ਹਮਲਾਵਰ ਭੂਮਿਕਾ ਲਈ ਰੂਸ ਦਾ ਬਣਾਇਆ ਐੱਸ-400 ਮਿਜ਼ਾਈਲ ਸਿਸਟਮ ਪ੍ਰਮੁੱਖ ਹਥਿਆਰ ਹੈ, ਜੋ 600 ਕਿੱਲੋਮੀਟਰ ਦੀ ਰੇਂਜ ਦੇ ਅੰਦਰ ਕਈ ਟੀਚਿਆਂ ਨੂੰ ਟਰੈਕ ਕਰਨ ਅਤੇ ਉਨ੍ਹਾਂ ’ਤੇ ਹਮਲਾ ਕਰਨ ਦੇ ਸਮਰੱਥ ਹੈ।
ਐੱਸ-400, ਜਿਸ ਨੂੰ ਭਾਰਤੀ ਹਵਾਈ ਫੌਜ ਵਿੱਚ ਸੁਦਰਸ਼ਨ ਚੱਕਰ ਵੀ ਕਿਹਾ ਜਾਂਦਾ ਹੈ, ਦੁਨੀਆ ਦੀਆਂ ਸਭ ਤੋਂ ਉੱਨਤ ਲੰਮੀ-ਦੂਰੀ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ ਵਿੱਚੋਂ ਇੱਕ ਹੈ। ਇਹ ਸਟੀਲਥ ਏਅਰਕ੍ਰਾਫਟ, ਕਰੂਜ਼ ਮਿਜ਼ਾਈਲਾਂ, ਡਰੋਨ ਅਤੇ ਰਣਨੀਤਕ ਬੈਲਿਸਟਿਕ ਮਿਜ਼ਾਈਲਾਂ ਸਮੇਤ ਹਵਾਈ ਖਤਰਿਆਂ ਦੇ ਵਿਸ਼ਾਲ ਸਪੈਕਟਰਮ ਦਾ ਪਤਾ ਲਗਾ ਸਕਦਾ ਹੈ ਅਤੇ ਉਨ੍ਹਾਂ ਨੂੰ ਉਲਝਾ ਸਕਦਾ ਹੈ।
ਏਕੀਕਿ੍ਰਤ ਹਵਾਈ ਰੱਖਿਆ ਗਰਿੱਡ ਇੱਕ ਪਰਤਦਾਰ ਹਵਾਈ ਰੱਖਿਆ ਪ੍ਰਣਾਲੀ ਦੁਆਰਾ ਸਹਾਇਤਾ ਪ੍ਰਾਪਤ ਹੈ, ਜਿਸ ਵਿੱਚ ਵੱਖ-ਵੱਖ ਸਟਰਾਈਕਿੰਗ ਰੇਂਜਾਂ ਵਾਲੀਆਂ ਕਈ ਇਕਾਈਆਂ ਸ਼ਾਮਲ ਹਨ। ਇਨ੍ਹਾਂ ਵਿੱਚ ਆਕਾਸ਼-ਐੱਨ ਜੀ, ਬਰਾਕ ਅਤੇ ਕਿਊ ਆਰ ਐੱਸ ਏ ਅੱੈਮ ਸ਼ਾਮਲ ਹਨ, ਜੋ ਕ੍ਰਮਵਾਰ 100 ਕਿੱਲੋਮੀਟਰ, 70 ਕਿੱਲੋਮੀਟਰ ਅਤੇ 30 ਕਿੱਲੋਮੀਟਰ ਦੇ ਟੀਚਿਆਂ ਨੂੰ ਨੱਥ ਪਾ ਸਕਦੇ ਹਨ। ਇਸ ਪ੍ਰਣਾਲੀ ਵਿੱਚ ਕਾਊਂਟਰ ਡਰੋਨ ਪ੍ਰਣਾਲੀਆਂ, ਸਪੂਫਿੰਗ ਅਤੇ ਜੈਮਿੰਗ ਸਮਰਥਾਵਾਂ ਵੀ ਸ਼ਾਮਲ ਹਨ, ਜੋ ਪਾਕਿਸਤਾਨ ਨੂੰ ਭਾਰਤੀ ਹਵਾਈ ਖੇਤਰ ਵਿੱਚ ਦਾਖਲ ਹੋਣ ਤੋਂ ਰੋਕਦੀਆਂ ਹਨ।
ਖਤਰਿਆਂ ਦੀ ਟਰੈਕਿੰਗ ਭਾਰਤੀ ਹਵਾਈ ਸੈਨਾ ਦੇ ਏਕੀਕਿ੍ਰਤ ਹਵਾਈ ਕਮਾਂਡ ਅਤੇ ਕੰਟਰੋਲ ਸਿਸਟਮ ਦੁਆਰਾ ਕੀਤੀ ਜਾਂਦੀ ਹੈ। ਟੀ ਏ ਸੀ ਸੀ ਐੱਸ ਰਾਡਾਰਾਂ ਅਤੇ ਸੈਂਸਰਾਂ ਦੀ ਇੱਕ ਲੜੀ ਨਾਲ ਜੁੜਨ ਲਈ ਇੱਕ ਸਮਰਪਤ ਹਾਈ-ਸਪੀਡ ਆਪਟਿਕ ਫਾਈਬਰ ਕੇਬਲ ਦੀ ਵਰਤੋਂ ਕਰਦਾ ਹੈ, ਜੋ ਪਾਕਿਸਤਾਨ ਤੋਂ ਹਵਾ ਵਿੱਚ ਗਤੀ ਦਾ ਪਤਾ ਲਗਾਉਂਦੇ ਹਨ। ਇਹ ਜਾਣਕਾਰੀ ਪਾਕਿਸਤਾਨ ਦੇ ਸਾਹਮਣੇ ਭਾਰਤੀ ਖੇਤਰਾਂ ਵਿੱਚ ਤਾਇਨਾਤ ਵੱਖ-ਵੱਖ ਹਵਾਈ ਰੱਖਿਆ ਇਕਾਈਆਂ ਨੂੰ ਨਾਲ ਦੀ ਨਾਲ ਭੇਜੀ ਜਾਂਦੀ ਹੈ।