ਕਾਮਰੇਡ ਪ੍ਰੇਮ ਸਿੰਘ ਮੰਢਾਲੀ ਦਾ ਘਰ ’ਚ ਕਤਲ

0
27

ਬੰਗਾ (ਅਵਤਾਰ ਕਲੇਰ)
ਸੀ ਪੀ ਆਈ (ਐੱਮ) ਦੇ ਪੁਰਾਣੇ ਵਰਕਰ ਕਾਮਰੇਡ ਪ੍ਰੇਮ ਸਿੰਘ ਮੰਢਾਲੀ (70) ਦਾ ਅਣਪਛਾਤੇ ਵਿਅਕਤੀ ਨੇ ਘਰ ’ਚ ਦਾਖਲ ਹੋ ਕੇ ਕਤਲ ਕਰ ਦਿੱਤਾ। ਮੰਢਾਲੀ ਅਤੇ ਉਹਨਾ ਦੀ ਪਤਨੀ ਹਰਜੀਤ ਕੌਰ, ਜੋ ਕਿ ਅਧਰੰਗ ਦੀ ਮਰੀਜ਼ ਹੈ, ਦੋਨੋਂ ਘਰ ਵਿੱਚ ਰਹਿੰਦੇ ਸਨ। ਪੁੱਤਰ ਜਸਵੀਰ ਸਿੰਘ ਤੇ ਦੋ ਧੀਆਂ ਵਿਦੇਸ਼ ਵਿੱਚ ਹਨ। ਉਹਨਾਂ ਆਪਣੀ ਦੇਖਭਾਲ ਲਈ ਰਵੀ ਪੁੱਤਰ ਮੋਹਣ ਲਾਲ ਵਾਸੀ ਮੰਢਾਲੀ ਨੂੰ ਰੱਖਿਆ ਹੋਇਆ ਸੀ। ਇਸ ਘਟਨਾ ਵਿੱਚ ਰਵੀ ਵੀ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾ ਕਲੇਰਾਂ ਦਾਖਲ ਕਰਵਾਇਆ ਗਿਆ। ਕਾਮਰੇਡ ਪ੍ਰੇਮ ਸਿੰਘ ਲੰਮਾ ਸਮਾਂ ਪਿੰਡ ਮੰਢਾਲੀ ਦੇ ਪੰਚ ਰਹੇ ਅਤੇ ਪਾਰਟੀ ਦੇ ਹਰ ਪ੍ਰੋਗਰਾਮ ਵਿੱਚ ਵਧ-ਚੜ੍ਹ ਕੇ ਹਿੱਸਾ ਲੈਂਦੇ ਸਨ।
ਐੱਸ ਪੀ ਸਰਵਜੀਤ ਸਿੰਘ, ਡੀ ਐੱਸ ਪੀ (ਐਚ) ਨਿਰਮਲ ਸਿੰਘ, ਡੀ ਐੱਸ ਪੀ ਬੰਗਾ ਹਰਜੀਤ ਸਿੰਘ ਰੰਧਾਵਾ, ਐੱਸ ਐੱਚ ਓ ਬਹਿਰਾਮ ਸੁਖਪਾਲ ਸਿੰਘ, ਮੇਹਲੀ ਚੌਕੀ ਇੰਚਾਰਜ ਸਤਨਾਮ ਸਿੰਘ ਨੇ ਪਿੰਡ ਪਹੁੰਚ ਕੇ ਜਾਂਚ ਆਰੰਭ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾ ਦੀ ਮੌਤ ’ਤੇ ਸੀ ਪੀ ਆਈ ਐੱਮ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ, ਸੂਬਾ ਸਕੱਤਰੇਤ ਮੈਂਬਰ ਸੁਖਪ੍ਰੀਤ ਸਿੰਘ ਜੌਹਲ, ਸੂਬਾ ਕਮੇਟੀ ਮੈਂਬਰ ਰਾਮ ਸਿੰਘ ਨੂਰਪੁਰੀ, ਬਲਵੀਰ ਸਿੰਘ ਜਾਡਲਾ, ਜ਼ਿਲ੍ਹਾ ਸਕੱਤਰ ਚਰਨਜੀਤ ਸਿੰਘ ਦੌਲਤਪੁਰ, ਜੋਗਿੰਦਰ ਲੜੋਆ, ਪੰਜਾਬ ਸੀਟੂ ਦੇ ਪ੍ਰਧਾਨ ਮਹਾਂ ਸਿੰਘ ਰੋੜੀ, ਪ੍ਰੇਮ ਰੱਕੜ, ਕੁਲਦੀਪ ਝਿੰਗੜ, ਸੁਖਦੇਵ ਸਿੰਘ ਗਰਚਾ, ਸੁਨੀਤਾ ਤਲਵੰਡੀ, ਸੁਸ਼ੀਲ ਮੰਢਾਲੀ, ਰੋਸ਼ਨ ਲਾਲੀ, ਹੁਸਨ ਸਿੰਘ ਮਾਂਗਟ, ਦਰਸ਼ਨ ਸਿੰਘ ਮੱਟੂ, ਲਛਮਣ ਸਿੰਘ ਜੌਹਲ ਆਦਿ ਨੇ ਦੁੱਖ ਪ੍ਰਗਟ ਕਰਦਿਆਂ ਮੁਲਜ਼ਮ ਨੂੰ ਫੌਰੀ ਗਿ੍ਰਫਤਾਰ ਕਰਨ ਦੀ ਮੰਗ ਕੀਤੀ ਹੈ।