ਕਿੱਲੋ ਹੈਰੋਇਨ, ਇੱਕ ਕਰੋੜ ਸਣੇ ਤਿੰਨ ਫੜੇ

0
85

ਅੰਮਿ੍ਰਤਸਰ : ਅੰਮਿ੍ਰਤਸਰ ਕਮਿਸ਼ਨਰੇਟ ਪੁਲਸ ਨੇ ਅੰਤਰਰਾਸ਼ਟਰੀ ਹਵਾਲਾ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਇੱਕ ਕਿੱਲੋ ਹੈਰੋਇਨ ਅਤੇ ਇੱਕ ਕਰੋੜ ਰੁਪਏ ਤੋਂ ਵੱਧ ਦੀ ਹਵਾਲਾ ਮਨੀ ਬਰਾਮਦ ਕੀਤੀ ਹੈ। ਇਹ ਖੁਲਾਸਾ ਡੀ ਜੀ ਪੀ ਗੌਰਵ ਯਾਦਵ ਵੱਲੋਂ ਆਪਣੇ ਐੱਕਸ ਖਾਤੇ ਰਾਹੀਂ ਕੀਤਾ ਗਿਆ। ਇਸ ਮਗਰੋਂ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਫੜੇ ਗਏ ਮੁਲਜ਼ਮ ਗੁਰਦੀਪ ਸਿੰਘ ਉਰਫ ਸਾਬ, ਪ੍ਰਦੀਪ ਸ਼ਰਮਾ ਅਤੇ ਮਨੀ ਸ਼ਰਮਾ ਹਨ। ਇਹ ਸਾਰੇ ਤੁਰਕੀ ਆਧਾਰਤ ਤਸਕਰ ਨਵਪ੍ਰੀਤ ਸਿੰਘ ਉਰਫ ਨਵ ਭੁੱਲਰ ਨਾਲ ਸੰਬੰਧਤ ਹਨ। ਗੁਰਦੀਪ ਇੱਥੇ ਨਵ ਭੁੱਲਰ ਦੀ ਮਦਦ ਨਾਲ ਲੋਕਲ ਨੈੱਟਵਰਕ ਚਲਾ ਰਿਹਾ ਸੀ। ਉਹ ਇਸ ਸੰਬੰਧ ਵਿੱਚ ਉਸ ਨੂੰ ਲੋੜੀਂਦੀ ਮਦਦ ਮੁਹੱਈਆ ਕਰ ਰਿਹਾ ਸੀ। ਪੁਲਸ ਨੇ ਉਸ ਦੇ ਕੋਲੋਂ ਇੱਕ ਕਿਲੋ ਤੋਂ ਵੱਧ ਹੈਰੋਇਨ ਅਤੇ ਕਰੋੜ ਰੁਪਏ ਤੋਂ ਵੱਧ ਹਵਾਲਾ ਮਨੀ ਬਰਾਮਦ ਕੀਤੀ ਹੈ, ਜਿਸ ਵਿੱਚ ਲਗਭਗ 84 ਲੱਖ ਰੁਪਏ ਤੋਂ ਵੱਧ ਨਕਦੀ ਅਤੇ ਬਾਕੀ ਰਕਮ ਬੈਂਕ ਖਾਤੇ ਵਿੱਚ ਸ਼ਾਮਲ ਹੈ।