ਪਟਿਆਲਾ : ਪਟਿਆਲਾ ਪੁਲਸ ਅਤੇ ਕਾਊਂਟਰ ਇੰਟੈਲੀਜੈਂਸ ਦੇ ਸਾਂਝੇ ਅਪ੍ਰੇਸ਼ਨ ਦੌਰਾਨ 15.680 ਕਿੱਲੋ ਅਫੀਮ, 2.30 ਲੱਖ ਦੀ ਡਰੱਗ ਮਨੀ ਸਮੇਤ 3 ਜਣੇ ਕਾਬੂ ਕੀਤੇ ਗਏ ਹਨ। ਐੱਸ ਐੱਸ ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਗਰੋਹ ਨੂੰ ਘੱਗਾ ਥਾਣੇ ਦੇ ਪਿੰਡ ਕਲਵਾਨੂੰ ਕੋਲੋਂ ਕਾਬੂ ਕੀਤਾ ਗਿਆ। ਮੁਲਜ਼ਮਾਂ ਵਿੱਚ ਅਮਰਜੀਤ ਸਿੰਘ, ਹਰਮਨਜੀਤ ਸਿੰਘ ਤੇ ਹਰਪ੍ਰੀਤ ਸਿੰਘ ਵਾਸੀਆਨ ਸੁਨਾਮ ਸ਼ਾਮਲ ਹਨ।




