ਵਿਰਾਟ ਕੋਹਲੀ ਦਾ ਟੈਸਟ �ਿਕਟ ਤੋਂ ਸੰਨਿਆਸ

0
59

ਨਵੀਂ ਦਿੱਲੀ : ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ (36) ਨੇ ਸੋਮਵਾਰ ਟੈਸਟ ਕਿ੍ਰਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਕੋਹਲੀ ਨੇ ਭਾਰਤ ਲਈ 123 ਟੈਸਟ ਮੈਚ ਖੇਡੇ ਤੇ 46.85 ਦੀ ਔਸਤ ਨਾਲ 30 ਸੈਂਕੜੇ ਲਗਾ ਕੇ 9230 ਦੌੜਾਂ ਬਣਾਈਆਂ। ਉਹ ਹੁਣ ਸਿਰਫ ਇੱਕ ਰੋਜ਼ਾ ਮੈਚਾਂ ਵਿੱਚ ਹੀ ਖੇਡੇਗਾ। ਕੋਹਲੀ ਪਿਛਲੇ ਸਾਲ ਟੀ-20 ਕੌਮਾਂਤਰੀ ਮੈਚਾਂ ਤੋਂ ਸੰਨਿਆਸ ਲੈ ਚੁੱਕਾ ਹੈ। ਕੋਹਲੀ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਵਿਚ ਕਿਹਾ, ‘ਟੈਸਟ ਕਿ੍ਰਕਟ ਵਿੱਚ ਪਹਿਲੀ ਵਾਰ ਬੈਗੀ ਬਲੂ ਪਹਿਨੇ ਨੂੰ 14 ਸਾਲ ਹੋ ਗਏ ਹਨ। ਇਮਾਨਦਾਰੀ ਨਾਲ ਕਹਾਂ, ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਫਾਰਮੈਟ ਮੈਨੂੰ ਕਿਸ ਸਫਰ ’ਤੇ ਲੈ ਜਾਵੇਗਾ। ਇਸ ਨੇ ਮੈਨੂੰ ਪਰਖਿਆ ਹੈ, ਮੈਨੂੰ ਆਕਾਰ ਦਿੱਤਾ ਹੈ ਅਤੇ ਮੈਨੂੰ ਉਹ ਸਬਕ ਸਿਖਾਏ ਹਨ, ਜੋ ਮੈਂ ਜ਼ਿੰਦਗੀ ਭਰ ਯਾਦ ਰੱਖਾਂਗਾ ਤੇ ਨਿਭਾਵਾਂਗਾ।’
ਸ਼ੇਅਰ ਬਾਜ਼ਾਰ ’ਚ ਰਿਕਾਰਡ ਉਛਾਲ
ਮੁੰਬਈ : ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗ ਟਲਣ ਤੋਂ ਬਾਅਦ ਸੋਮਵਾਰ ਭਾਰਤੀ ਸਟਾਕ ਮਾਰਕੀਟ ਚਾਰ ਫੀਸਦੀ ਦੇ ਵਾਧੇ ’ਤੇ ਬੰਦ ਹੋਈ। ਇਸ ਤੋਂ ਇਲਾਵਾ ਅਮਰੀਕਾ ਅਤੇ ਚੀਨ ਵੱਲੋਂ ਹਾਂ-ਪੱਖੀ ਐਲਾਨਾਂ ਤੋਂ ਬਾਅਦ ਦੇਸ਼ ਤੇ ਵਿਦੇਸ਼ ਦੀਆਂ ਸਟਾਕ ਮਾਰਕੀਟਾਂ ਵਿੱਚ ਵਾਧਾ ਦੇਖਣ ਨੂੰ ਮਿਲਿਆ। ਸਟਾਕ ਸੂਚਕ ਅੰਕ ਸੈਂਸੇਕਸ ਅਤੇ ਨਿਫਟੀ ਨੇ 4 ਫੀਸਦੀ ਦੇ ਕਰੀਬ ਆਪਣਾ ਸਭ ਤੋਂ ਵੱਡਾ ਇੱਕ ਦਿਨ ਦਾ ਵਾਧਾ ਦਰਜ ਕੀਤਾ। 30 ਸ਼ੇਅਰਾਂ ਵਾਲਾ ਬੀ ਐੱਸ ਈ ਸੈਂਸੇਕਸ 2,975.43 ਅੰਕ ਜਾਂ 3.74 ਫੀਸਦੀ ਵਧ ਕੇ 82,429.90 ਦੇ ਸੱਤ ਮਹੀਨਿਆਂ ਤੋਂ ਸਭ ਤੋਂ ਉਚਲੇ ਪੱਧਰ ’ਤੇ ਬੰਦ ਹੋਇਆ। ਐੱਨ ਐੱਸ ਈ ਦਾ 50 ਅੰਕਾਂ ਵਾਲਾ ਨਿਫਟੀ 916.70 ਅੰਕ ਜਾਂ 3.82 ਫੀਸਦੀ ਦੇ ਵਾਧੇ ਨਾਲ 24,924.70 ’ਤੇ ਬੰਦ ਹੋਇਆ।
17 ਸਿੰਧੂਰੀਆਂ
ਲਖਨਊ : ਯੂ ਪੀ ਦੇ ਕੁਸ਼ੀਨਗਰ ਮੈਡੀਕਲ ਕਾਲਜ ਵਿੱਚ 10-11 ਮਈ ਨੂੰ ਜਨਮ ਲੈਣ ਵਾਲੀਆਂ 17 ਕੁੜੀਆਂ ਦੇ ਨਾਂਅ ਪਰਵਾਰਾਂ ਨੇ ‘ਸਿੰਧੂਰ’ ਰੱਖਿਆ ਹੈ। ਇਹ ਜਾਣਕਾਰੀ ਪਿ੍ਰੰਸੀਪਲ ਡਾ. ਆਰ ਕੇ ਸ਼ਾਹੀ ਨੇ ਦਿੱਤੀ। ਭਾਰਤ ਨੇ ਪਾਕਿਸਤਾਨ ਖਿਲਾਫ ਫੌਜੀ ਅਪ੍ਰੇਸ਼ਨ ਦਾ ਨਾਂਅ ‘ਸਿੰਧੂਰ’ ਰੱਖਿਆ ਸੀ।