ਗੁਜਰਾਤ ਸਮਾਚਾਰ ਦਾ ਮਾਲਕ ਗਿ੍ਰਫਤਾਰ

0
82

ਅਹਿਮਦਾਬਾਦ : ਈ ਡੀ ਸਰਕਰਦਾ ਗੁਜਰਾਤੀ ਅਖਬਾਰ ‘ਗੁਜਰਾਤ ਸਮਾਚਾਰ’ ਦੇ ਮਾਲਕਾਂ ਵਿੱਚੋਂ ਇਕ ਬਾਹੂਬਲੀ ਸ਼ਾਹ ਨੂੰ ਮਾਲਕਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਦੌਰਾਨ ਹਿਰਾਸਤ ਵਿੱਚ ਲਿਆ ਹੈ।
ਬਾਹੂਬਲੀ ਸ਼ਾਹ ਲੋਕ ਪ੍ਰਕਾਸ਼ਨ ਲਿਮਟਿਡ ਦੇ ਡਾਇਰੈਕਟਰਾਂ ਵਿੱਚੋਂ ਇਕ ਹੈ, ਜਿਸ ਕੋਲ ਗੁਜਰਾਤ ਸਮਾਚਾਰ ਦੀ ਮਾਲਕੀ ਹੈ। ਸ਼ਾਹ ਦਾ ਵੱਡਾ ਭਰਾ ਸ਼੍ਰੇਯਾਂਸ ਸ਼ਾਹ ਰੋਜ਼ਨਮਾਚੇ ਦਾ ਮੈਨੇਜਿੰਗ ਐਡੀਟਰ ਹੈ। ਗੁਜਰਾਤ ਸਮਾਚਾਰ ਟੀ ਵੀ (ਜੀ ਐੱਸ ਟੀ ਵੀ) ਦੀਆਂ ਡਿਜੀਟਲ ਸੇਵਾਵਾਂ ਦੇ ਮੁਖੀ ਤੁਸ਼ਾਰ ਦਵੇ ਨੇ ਕਿਹਾ ਕਿ ਈ ਡੀ ਨੇ ਬਾਹੂਬਲੀ ਸ਼ਾਹ ਨੂੰ ਸ਼ੁੱਕਰਵਾਰ ਵੱਡੇ ਤੜਕੇ ਹਿਰਾਸਤ ਵਿੱਚ ਲਿਆ ਹੈ। ਜੀ ਐੱਸ ਟੀ ਵੀ ਗੁਜਰਾਤੀ ਨਿਊਜ਼ ਚੈਨਲ ਹੈ, ਜਿਸ ਨੂੰ ਸ਼ੇ੍ਰਯਾਂਸ ਸ਼ਾਹ ਚਲਾਉਂਦਾ ਹੈ। ਦਵੇ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਈ ਡੀ ਸ਼ਾਹ ਨੂੰ ਪਹਿਲਾਂ ਵੀ ਐੈੱਸ ਹਸਪਤਾਲ ਲੈ ਕੇ ਗਈ ਤੇ ਮਗਰੋਂ ਸਿਹਤ ਵਿਗੜਨ ’ਤੇ ਸ਼ਹਿਰ ਦੇ ਜ਼ਾਇਡਸ ਹਸਪਤਾਲ ਤਬਦੀਲ ਕੀਤਾ ਗਿਆ। ਈ ਡੀ ਨੇ ਅਜੇ ਤੱਕ ਆਪਣੀ ਇਸ ਕਾਰਵਾਈ ਪਿਛਲੇ ਕਾਰਨਾਂ ਬਾਰੇ ਕੋਈ ਬਿਆਨ ਨਹੀਂ ਦਿੱਤਾ ਹੈ। ਗੁਜਰਾਤ ਕਾਂਗਰਸ ਦੇ ਪ੍ਰਧਾਨ ਜਿਗਨੇਸ਼ ਮੇਵਾਨੀ ਨੇ ਈ ਡੀ ਨੂੰ ਭੰਡਦੇ ਹੋੋਏ ਕਿਹਾ ਕਿ ਗੁਜਰਾਤ ਸਮਾਚਾਰ ਤੇ ਇਸ ਦੇ ਮਾਲਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਇਹ ਅਖਬਾਰ ਪਿਛਲੇ 25 ਸਾਲਾਂ ਤੋਂ ਕੇਂਦਰ ਸਰਕਾਰ ਬਾਰੇ ਅਹਿਮ ਰਿਪੋਰਟਾਂ ਪ੍ਰਕਾਸ਼ਤ ਕਰ ਰਿਹਾ ਹੈ।