ਕੁੜੀ ਛੇੜਨ ’ਤੇ ਭਾਰਤੀ ਸੈਲਾਨੀ ਨੂੰ ਤਿੰਨ ਮਹੀਨੇ ਦੀ ਸਜ਼ਾ

0
125

ਸਿੰਗਾਪੁਰ : ਇੱਥੇ 25 ਸਾਲਾ ਭਾਰਤੀ ਸੈਲਾਨੀ ਪ੍ਰਮੇਂਦਰ ਨੂੰ ਸਵੀਮਿੰਗ ਕੰਪਲੈਕਸ ਵਿੱਚ 12 ਸਾਲ ਦੀ ਕੁੜੀ ਨਾਲ ਛੇੜਛਾੜ ਕਰਨ ਅਤੇ ਇੰਸਟਾਗ੍ਰਾਮ ’ਤੇ ਇਤਰਾਜ਼ਯੋਗ ਸੁਨੇਹੇ ਭੇਜਣ ਦੇ ਦੋਸ਼ ’ਚ ਤਿੰਨ ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।
13 ਇਤਰਾਜ਼ਯੋਗ ਸੁਨੇਹੇ ਦੇਖ ਕੇ ਕੁੜੀ ਡਰ ਗਈ ਅਤੇ ਡਿਊਟੀ ’ਤੇ ਮੌਜੂਦ ਲਾਈਫਗਾਰਡ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪੀੜਤਾ ਦੀ ਮਾਂ ਨੇ ਬਾਅਦ ਵਿੱਚ ਪੁਲਸ ਕੋਲ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਪ੍ਰਮੇਂਦਰ ਨੂੰ 2 ਅਪ੍ਰੈਲ ਨੂੰ ਗਿ੍ਰਫਤਾਰ ਕਰ ਲਿਆ ਗਿਆ ਸੀ। ਸਿੰਗਾਪੁਰ ਦੇ ਕਾਨੂੰਨ ਦੇ ਅਨੁਸਾਰ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਸਜ਼ਾ ਸੱਤ ਸਾਲ ਤੱਕ ਦੀ ਕੈਦ, 10000 ਸਿੰਗਾਪੁਰੀ ਡਾਲਰ ਤੱਕ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।